Site icon SMZ NEWS

ਪੰਜਾਬ ਬੋਰਡ ਨੇ 10ਵੀਂ ਤੇ 12ਵੀਂ ਲਈ ਜਾਰੀ ਕੀਤਾ ਪ੍ਰੀਖਿਆਵਾਂ ਦਾ ਸ਼ਡਿਊਲ, ਇਸ ਤਾਰੀਖ਼ ਤੋਂ ਪੈਣਗੇ ਪੇਪਰ

ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਨੇ ਬੋਰਡ ਦੀ ਟਰਮ-1 ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੁਣ ਮੈਟ੍ਰਿਕ ਅਤੇ ਇੰਟਰ ਲਈ ਟਰਮ-1 ਬੋਰਡ ਪ੍ਰੀਖਿਆ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਦਸਵੀਂ ਜਮਾਤ ਲਈ ਟਰਮ 1 ਪ੍ਰੀਖਿਆਵਾਂ 13 ਦਸੰਬਰ ਤੋਂ 18 ਦਸੰਬਰ 2021 ਤੱਕ ਅਤੇ ਇੰਟਰ ਕਲਾਸ ਟਰਮ 1 (PSEB 12ਵੀਂ ਟਰਮ 1 ਪ੍ਰੀਖਿਆ) ਦੀਆਂ ਪ੍ਰੀਖਿਆਵਾਂ 13 ਦਸੰਬਰ ਤੋਂ 22 ਦਸੰਬਰ ਤੱਕ ਕਰਵਾਈਆਂ ਜਾਣਗੀਆਂ।

ਗੌਰਤਲਬ ਹੈ ਕਿ ਅਕਾਦਮਿਕ ਸਾਲ 2021-22 ਦੌਰਾਨ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਦੋ ਪੜਾਵਾਂ ਵਿੱਚ ਹੋਣੀਆਂ ਹਨ। ਅਜਿਹੀ ਸਥਿਤੀ ਵਿੱਚ, ਵਿਦਿਆਰਥੀ ਟਰਮ 1 ਦੀ ਪ੍ਰੀਖਿਆ ਦੀ ਡੇਟਸ਼ੀਟ ਦੇਖਣ ਲਈ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਸਕਦੇ ਹਨ। ਵਿਦਿਆਰਥੀ ਡੇਟਸ਼ੀਟ ਨੂੰ ਡਾਊਨਲੋਡ ਕਰਨ ਇਹ ਤਰੀਕਾ ਅਪਨਾ ਸਕਦੇ ਹਨ।ਸਭ ਤੋਂ ਪਹਿਲਾਂ ਆਫੀਸ਼ੀਅਲ ਵੈੱਬਸਾਈਟ pseb.ac.in ‘ਤੇ ਜਾਣੋ। ਇਥੇ ਵੈੱਬਸਾਈਟ ਦੀ ਹੋਮ ਪੇਜ ‘ਤੇ Latest News ‘ਚ ਜਾਓ। ਇਸ ‘ਚ Date Sheet Term-1 (Theory) Matriculation/Senior Secondary ਦੇ ਲਿੰਕ ‘ਤੇ ਕਲਿੱਕ ਕਰੋ। ਹੁਣ Press Note Regarding Date Sheet ‘ਤੇ ਜਾਓ। ਇਥੇ ਡੇਟਸ਼ੀਟ ਦੀ ਪੀ. ਡੀ. ਐੱਫ. ਖੁੱਲ੍ਹ ਜਾਵੇਗੀ। ਪੀਡੀਐੱਫ ਡਾਊਨਲੋਡ ਕਰ ਲਓ ਅਤੇ ਇਸ ਦਾ ਪ੍ਰਿੰਟ ਕੱਢ ਲਓ।

Exit mobile version