Site icon SMZ NEWS

CM ਚੰਨੀ ‘ਤੇ AAP ਸੁਪਰੀਮੋ ਦਾ ਹਮਲਾ, ਕਿਹਾ – ‘ਪੰਜਾਬ ‘ਚ ਘੁੰਮ ਰਿਹਾ ਹੈ ਨਕਲੀ ਕੇਜਰੀਵਾਲ’

ਜਿਵੇਂ-ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਹੀ ਸੂਬੇ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਉੱਥੇ ਹੀ ਮੋਗੇ ਪਹੁੰਚੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਪੰਜਾਬ ਦੇ CM ਚੰਨੀ ‘ਤੇ ਇਸ਼ਾਰਿਆਂ ਰਾਹੀਂ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਨਕਲੀ ਕੇਜਰੀਵਾਲ ਦੱਸਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਮੈਂ ਪਿਛਲੇ ਕੁੱਝ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਅੱਜਕੱਲ੍ਹ ਪੰਜਾਬ ਵਿੱਚ ਇੱਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਮੈਂ ਪੰਜਾਬ ਆਕੇ ਜੋ ਵੀ ਵਾਅਦਾ ਕਰਕੇ ਜਾਂਦਾ ਹਾਂ, ਉਹ ਦੋ ਦਿਨਾਂ ਬਾਅਦ ਓਹੀ ਬੋਲ ਦਿੰਦਾ ਹੈ। ਪਰ ਕਰਦਾ ਇਸ ਲਈ ਨਹੀਂ ਕਿਉਂਕਿ ਫਰਜ਼ੀ ਹੈ। ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸਿਰਫ਼ ਇੱਕ ਬੰਦਾ, ਕੇਜਰੀਵਾਲ ਹੈ, ਜੋ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦਾ ਹੈ। ਇਸ ਲਈ ਉਸ ਨਕਲੀ ਕੇਜਰੀਵਾਲ ਤੋਂ ਸਾਵਧਾਨ ਰਹੋ।

Exit mobile version