Indian PoliticsLudhiana NewsNationNewsPunjab newsWorld

ਚੰਡੀਗੜ੍ਹ ਦੀ ਝੋਲੀ ਪਿਆ ਐਵਾਰਡ, ਸਵੱਛ ਸਰਵੇਖਣ-2021 ‘ਚ ਰਿਹਾ 16ਵੇਂ ਸਥਾਨ ’ਤੇ

ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਾਲ 2021 ਲਈ ‘‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’’ ਤਹਿਤ ਸਰਵੋਤਮ ਕਾਰਗੁਜ਼ਾਰੀ ਕਰਨ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪੁਰਸਕਾਰ ਹਾਸਲ ਕੀਤਾ ਹੈ।

ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਚਲਾਏ ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਹਿੱਸੇ ਵਜੋਂ ਆਯੋਜਿਤ ‘ਸਵੱਛ ਅੰਮ੍ਰਿਤ ਮਹੋਤਸਵ’ ਮੌਕੇ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾਂ ਨੂੰ ਐਵਾਰਡ ਦਿੱਤਾ।

Chandigarh the city beautiful | ilmeccanica

ਇਸ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੇਅਰ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੀਆਂ ਵੱਖ-ਵੱਖ ਪਹਿਲਕਦਮੀਆਂ ਜਿਵੇਂ ਸਵੱਛ ਸਰਵੇਖਣ 2021, ਸਫਾਈ ਮਿੱਤਰ ਸੁਰੱਖਿਆ ਚੈਲੇਂਜ ਅਤੇ ਸ਼ਹਿਰਾਂ ਲਈ ਕੂੜਾ ਮੁਕਤ ਸਟਾਰ ਰੇਟਿੰਗ ਲਈ ਸਰਟੀਫਿਕੇਸ਼ਨ ਆਦਿ ਤਹਿਤ ਕਸਬਿਆਂ/ਸ਼ਹਿਰਾਂ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਸਵੱਛਤਾ ਲਈ ਕੀਤੇ ਗਏ ਸ਼ਾਨਦਾਰ ਕਾਰਜਾਂ ਨੂੰ ਮਾਨਤਾ ਦੇਣ ਲਈ ਐਵਾਰਡ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਸੀਵਰਾਂ ਅਤੇ ਸੈਪਟਿਕ ਟੈਂਕਾਂ ਦੀ ਜੋਖਮ ਭਰਪੂਰ ਸਫਾਈ ਪ੍ਰਕਿਰਿਆ ਦੌਰਾਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਖਤਮ ਕਰਨ ਦੇ ਮੱਦੇਨਜ਼ਰ ਪਿਛਲੇ ਸਾਲ ਸ਼ੁਰੂ ਕੀਤੀ ਗਈ। ‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੱਖ-ਵੱਖ ਸ੍ਰੇਣੀਆਂ ਵਿੱਚ ਚੰਡੀਗੜ੍ਹ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਸ਼ਾਸਤ ਪ੍ਰਦੇਸ਼ ਵਜੋਂ ਉੱਭਰਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਬੈਂਕਾਂ ਨਾਲ ਸਫਾਈ ਮਿੱਤਰਾਂ ਦੀ ਕਰੈਡਿਟ ਲਿੰਕੇਜ, ਨੌਕਰੀ ਲਈ ਆਨਲਾਈ ਸਿਖਲਾਈ ਦੇਣ ਅਤੇ ਨਾਗਰਿਕ ਸ਼ਿਕਾਇਤ ਨਿਵਾਰਨ ਲਈ 190 ਤੋਂ ਵੱਧ ਸ਼ਹਿਰਾਂ ਵਿੱਚ ਹੈਲਪਲਾਈਨ ਨੰਬਰ 14420 ਸਥਾਪਤ ਕਰਨ ਵਰਗੀਆਂ ਪਹਿਲਕਦਮੀਆਂ ਰਾਹੀਂ ਸ਼ਹਿਰੀ ਭਾਰਤ ਵਿੱਚ ‘ਮੈਨਹੋਲ ਤੋਂ ਮਸ਼ੀਨ ਹੋਲ’ ਤੱਕ ਪਹੁੰਚਾਉਣ ਲਈ ‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’ ਦੀ ਅਹਿਮ ਭੂਮਿਕਾ ਰਹੀ ਹੈ।

ਸਵੱਛ ਸਰਵੇਖਣ-21 (ਅਪਰੈਲ, 2020 ਤੋਂ ਮਾਰਚ, 2021 ਤੱਕ) 10 ਲੱਖ ਤੋਂ ਵੱਧ ਆਬਾਦੀ ਵਾਲੇ ਚੰਡੀਗੜ੍ਹ ਨੇ 16ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਵਾਰ 62 ਕੰਟੋਨਮੈਂਟ ਬੋਰਡਾਂ ਸਮੇਤ 4320 ਸ਼ਹਿਰਾਂ ਨੂੰ ਕਵਰ ਕਰਦੇ ਹੋਏ, ਸਵੱਛ ਸਰਵੇਖਣ 2021 ਨੂੰ ਪੂਰੀ ਤਰਾਂ ਡਿਜੀਟਲਾਈਜ਼ ਕੀਤਾ ਗਿਆ ਸੀ। ਵਿਸ਼ੇਸ਼ ਤੌਰ ‘ਤੇ ਮੁਲਾਂਕਣ ਕਰਨ ਲਈ ਤਿਆਰ ਕੀਤੇ ਗਏ ਐਪਸ ਅਤੇ ਪੋਰਟਲ ਵਰਗੇ ਬਹੁਪੱਖੀ ਪਲੇਟਫਾਰਮਾਂ ਰਾਹੀਂ ਡਾਟਾ ਇਕੱਠਾ ਕੀਤਾ ਗਿਆ ਸੀ।

Comment here

Verified by MonsterInsights