Site icon
SMZ NEWS

ਸਿੱਧੂ ਵਾਰ-ਵਾਰ ਦੇਸ਼ ਦੀ ਰਾਖੀ ਕਰ ਰਹੇ ਸਾਡੇ ਫੌਜੀਆਂ ਦਾ ਕਰ ਰਹੇ ਅਪਮਾਨ : ਸੁਖਬੀਰ

ਨਵਜੋਤ ਸਿੰਘ ਸਿੱਧੂ ਦੇ ‘ਵੱਡੇ ਭਰਾ’ ਵਾਲੇ ਬਿਆਨ ਕਰਕੇ ਸਿਆਸਤ ਲਗਾਤਾਰ ਭਖ ਗਈ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸਿੱਧੂ ‘ਤੇ ਵੱਡਾ ਹਮਲਾ ਬੋਲਿਆ। ਇਸ ਦੇ ਨਾਲ ਹੀ ਉਨ੍ਹਾਂ ਗਾਂਧੀ ਪਰਿਵਾਰ ਤੋਂ ਜਵਾਬ ਮੰਗਿਆ ਕਿ ਉਹ ਸਪੱਸ਼ਟ ਕਰਨ ਕਿ ਸਿੱਧੂ ਨੇ ਅਜਿਹਾ ਕਿਉਂ ਆਖਿਆ।

Sukhbir big attack on
Sukhbir big attack on

ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਲਗਾਤਾਰ ਤਾਰੀਫਾਂ ਕਰ ਕੇ ਪਾਕਿਸਤਾਨ ਨਾਲ ਲੱਗਦੀਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਸਾਡੇ ਬਹਾਦਰ ਫੌਜੀਆਂ ਦਾ ਵਾਰ-ਵਾਰ ਅਪਮਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨਾਗਰਿਕਾਂ ਦਾ ਵੀ ਅਪਮਾਨ ਕਰ ਰਹੇ ਹਨ ਜੋ ਪਾਕਿਸਤਾਨ ਦੀ ਆਈ. ਐਸ. ਆਈ. ਦੀ ਨਸ਼ਿਆਂ ਦੇ ਅੱਤਵਾਦ ਦੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਈ. ਐੱਸ. ਆਈ. ਦੇ ਏਜੰਟ ਇਮਰਾਨ ਖਾਨ ਨੂੰ ਸਿੱਧੂ ਵੱਡਾ ਭਰਾ ਕਹਿ ਰਹੇ ਹਨ। ਇਹ ਪਹਿਲੀ ਵਾਰ ਨਹੀਂ ਜਦੋਂ ਉਹ ਆਈ. ਐੱਸ. ਆਈ. ਨਾਲ ਘੁਲ-ਮਿਲ ਰਹੇ ਹਨ, ਇਸ ਤੋਂ ਪਹਿਲਾਂ ਵੀ ਉਹ ਇਹ ਜਾਣਦੇ ਹੋਏ ਵੀ ਕਿ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਹੀ ਕਸ਼ਮੀਰ ਵਿੱਚ ਭਾਰਤ ਖਿਲਾਫ ਅਸਿੱਧੀ ਜੰਗ ਚਲਾ ਰਹੇ ਹਨ, ਜਿਸ ਵਿੱਚ ਸੈਂਕੜੇ ਪੰਜਾਬੀ ਫੌਜੀ ਸ਼ਹੀਦ ਹੋ ਚੁੱਕੇ ਹਨ, ਉਹ ਪਾਕਿਸਤਾਨ ਦੌਰੇ ਵੇਲੇ ਬਾਜਵਾ ਨੂੰ ਜੱਫੀ ਪਾ ਕੇ ਮਿਲੇ।

ਸੁਖਬੀਰ ਬਾਦਲ ਨੇ ਸਿੱਧੂ ਦੇ ਇਸ ਬਿਆਨ ‘ਤੇ ਗਾਂਧੀ ਪਰਿਵਾਰ ਤੋਂ ਜਵਾਬ ਮੰਗਿਆ, ਜੋ ਸਿੱਧੂ ਦੀ ਹਿਮਾਇਤ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਇਹ ਦੱਸਣ ਕਿ ਸਿੱਧੂ ਦਾ ਇਹ ਬਿਆਨ ਆਪਣਾ ਹੈ ਜਾਂ ਗਾਂਧੀ ਪਰਿਵਾਰ ਵੱਲੋਂ ਹੈ।

Exit mobile version