Site icon SMZ NEWS

ਸਿੱਧੂ ਦੀ ਪਸੰਦ DS ਪਟਵਾਲੀਆ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਪੰਜਾਬ ਵਿੱਚ ਐਡਵੋਕੇਟ ਜਨਰਲ ਨਿਯੁਕਤ ਕਰਨ ਨੂੰ ਲੈ ਕੇ ਛਿੜੀ ਜੰਗ ਨੂੰ ਖਤਮ ਕਰਦੇ ਹੋਏ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਦੀਪਇੰਦਰ ਸਿੰਘ ਪਟਵਾਲੀਆ ਨੂੰ ਨਵਾਂ ਏਜੀ ਬਣਾ ਦਿੱਤਾ ਹੈ।

ਐਡਵੋਕੇਟ ਪਟਵਾਲੀਆ ਪੰਜਾਬ ਦੇ ਏਜੀ ਲਈ ਸਿੱਧੂ ਦੀ ਪਹਿਲੀ ਪਸੰਦ ਸਨ। ਉਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਣ ਤੋਂ ਬਾਅਦ ਕੀਤੀ ਜਾ ਰਹੀ ਸੀ। ਇਸ ਦੇ ਲਈ ਉਨ੍ਹਾਂ ਨੂੰ ਵਧਾਈਆਂ ਵੀ ਮਿਲੀਆਂ। ਹਾਲਾਂਕਿ, ਅਚਾਨਕ ਚੰਨੀ ਸਰਕਾਰ ਨੇ ਐਡਵੋਕੇਟ ਏਪੀਐਸ ਦਿਓਲ ਨੂੰ ਏ.ਜੀ. ਬਣਾ ਦਿੱਤਾ, ਇਸ ਤੋਂ ਬਾਅਦ ਸਿੱਧੂ ਨੇ ਅਸਤੀਫਾ ਦੇ ਦਿੱਤਾ।

ਏਪੀਐੱਸ ਦਿਓਲ ਨੂੰ ਏਜੀ ਬਣਾਏ ਜਾਣ ‘ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚੰਨੀ ਦਾ ਲਗਾਤਾਰ ਵਿਰੋਧ ਕਰ ਰਹੇ ਸਨ। ਸਿੱਧੂ ਦੇ ਵਿਰੋਧ ਦੇ ਚੱਲਦਿਆਂ ਐਡਵੋਕੇਟ ਦਿਓਲ ਨੇ 9 ਨਵੰਬਰ ਨੂੰ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਦਿਓਲ ਨੂੰ ਹਟਾ ਦਿੱਤਾ ਗਿਆ। ਇਸ ਵਾਰ ਸਿੱਧੂ ਦੀ ਜ਼ਿੱਦ ਅੱਗੇ ਮੁੱਖ ਮੰਤਰੀ ਚੰਨੀ ਨੂੰ ਝੁਕਣਾ ਪਿਆ ਤੇ ਨਵਾਂ ਏਜੀ ਨਿਯੁਕਤ ਕਰਨ ਤੋਂ ਪਹਿਲਾਂ ਸਿੱਧੂ ਦੀ ਪਸੰਦ ਦਾ ਧਿਆਨ ਰੱਖਿਆ ਗਿਆ।

Exit mobile version