ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਮੋਗੇ ਦਾ ਦੌਰਾ ਇੱਕ ਵਾਰ ਫਿਰ ਟਾਲ ਦਿੱਤਾ ਹੈ। ਕੇਜਰੀਵਾਲ ਨੇ 20 ਨਵੰਬਰ ਨੂੰ ਮੋਗਾ ਫੇਰੀ ‘ਤੇ ਆਉਣਾ ਸੀ। ਹੁਣ ਕੇਜਰੀਵਾਲ 22 ਨਵੰਬਰ ਨੂੰ ਦੋ ਦਿਨਾ ਪੰਜਾਬ ਦੌਰੇ ‘ਤੇ ਮੋਗਾ ਪਹੁੰਚਣਗੇ। ਇੱਥੋਂ ਉਹ ਪਾਰਟੀ ਦੇ ‘ਮਿਸ਼ਨ ਪੰਜਾਬ’ ਦਾ ਐਲਾਨ ਕਰਨਗੇ।
ਕੇਜਰੀਵਾਲ ਨੇ 20 ਨਵੰਬਰ ਦਾ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਦੋ ਦਿਨ ਮੋਗਾ ‘ਚ ਚੋਣ ਪ੍ਰਚਾਰ ਕਰਨਾ ਸੀ। ਆਮ ਆਦਮੀ ਪਾਰਟੀ ਦੀ ਤਰਫੋਂ ਦੌਰਾ ਰੱਦ ਕਰਨ ਦਾ ਕਾਰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਦੱਸਿਆ ਗਿਆ ਹੈ।
ਕੇਜਰੀਵਾਲ ਹੁਣ 22 ਨੂੰ ਮੋਗਾ ਪਹੁੰਚਣਗੇ। ‘ਆਪ’ ਨੇ ਕਿਹਾ ਕਿ ਯਾਤਰਾ ਨੂੰ ਖੇਤੀਬਾੜੀ ਕਾਨੂੰਨਾਂ ਕਾਰਨ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਭਰ ‘ਚ ਖੇਤੀਬਾੜੀ ਕਾਨੂੰਨ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਪਾਰਟੀ ਦੇ ਵਾਲੰਟੀਅਰ ਅਤੇ ਪਾਰਟੀ ਆਗੂ ਵੀ ਕਿਸਾਨ ਸਮਾਗਮ ‘ਚ ਹਿੱਸਾ ਲੈ ਰਹੇ ਹਨ, ਜਿਸ ਲਈ ਦੌਰੇ ਨੂੰ ਅੱਗੇ ਪਾ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਅਰਵਿੰਦ ਕੇਜਰੀਵਾਲ ਹੁਣ 22 ਨਵੰਬਰ ਤੋਂ ਸੂਬੇ ਵਿੱਚ ਮਿਸ਼ਨ ਪੰਜਾਬ ਦੀ ਸ਼ੁਰੂਆਤ ਕਰਨਗੇ। ਮਿਸ਼ਨ ਪੰਜਾਬ ਤਹਿਤ ਅਰਵਿੰਦ ਕੇਜਰੀਵਾਲ ਸ਼ਹਿਰਾਂ, ਕਸਬਿਆਂ ਦੇ ਨਾਲ-ਨਾਲ ਪਿੰਡਾਂ ਦਾ ਦੌਰਾ ਕਰਨਗੇ ਅਤੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ।
Comment here