Site icon SMZ NEWS

BCCI ਪ੍ਰਧਾਨ ਸੌਰਵ ਗਾਂਗੁਲੀ ਬਣੇ ICC ਕ੍ਰਿਕਟ ਕਮੇਟੀ ਦੇ ਚੇਅਰਮੈਨ, ਲੈਣਗੇ ਅਨਿਲ ਕੁੰਬਲੇ ਦੀ ਥਾਂ

ਦੁਬਈ : ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਆਈਸੀਸੀ ਕ੍ਰਿਕਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ ਦੁਬਈ ‘ਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੀ ਬੋਰਡ ਮੀਟਿੰਗ ‘ਚ ਲਿਆ ਗਿਆ। ਗਾਂਗੁਲੀ ਆਪਣੇ ਪੁਰਾਣੇ ਸਾਥੀ ਤੇ ਭਾਰਤ ਦੇ ਕਪਤਾਨ ਅਨਿਲ ਕੁੰਬਲੇ ਦੀ ਥਾਂ ਲੈਣਗੇ ਜਿਨ੍ਹਾਂ ਨੇ 9 ਸਾਲ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਆਪਣਾ ਅਹੁਦਾ ਛੱਡਿਆ ਹੈ।

ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ ਕਿਹਾ, ”ਆਈਸੀਸੀ ਕ੍ਰਿਕਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ ‘ਤੇ ਸੌਰਵ ਦਾ ਸੁਆਗਤ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਰਵਸ਼੍ਰੇਸ਼ਠ ਖਿਡਾਰੀਆਂ ‘ਚੋਂ ਇੱਕ ਤੋਂ ਬਾਅਦ ਇੱਕ ਪ੍ਰਸ਼ਾਸਕ ਦੇ ਰੂਪ ਵਿਚ ਉਨ੍ਹਾਂ ਦਾ ਤਜਰਬਾ ਸਾਨੂੰ ਅੱਗੇ ਵਧਣ ਅਤੇ ਕ੍ਰਿਕਟ ਦੇ ਫੈਸਲਿਆਂ ਨੂੰ ਸਹੀ ਦਿਸ਼ਾ ਦੇਣ ਵਿਚ ਮਦਦ ਕਰੇਗਾ।ਸੌਰਵ ਗਾਂਗੁਲੀ ਨੇ ਕਿਹਾ ਕਿ ਮੈਂ ਅਨਿਲ ਕੁੰਬਲੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਪਿਛਲੇ 9 ਸਾਲਾਂ ਵਿਚ ਉਸ ਦੀ ਸ਼ਾਨਦਾਰ ਅਗਵਾਈ ਨੇ ਅੰਤਰਰਾਸ਼ਟਰੀ ਖੇਡ ਵਿਚ ਸੁਧਾਰ ਕਰਨ ਵਿਚ ਮਦਦ ਕੀਤੀ ਹੈ, ਜਿਸ ਵਿਚ ਡੀਆਰਐਸ ਅਤੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਪਛਾਣ ਸ਼ਾਮਲ ਹੈ।

Exit mobile version