ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਿਆ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਇਹ ਖਿਡਾਰੀ ਮੈਦਾਨ ‘ਤੇ ਤਾਂ ਫਾਰਮ ਲਈ ਸੰਘਰਸ਼ ਕਰ ਹੀ ਰਿਹਾ ਹੈ ਪਰ ਨਾਲ ਹੀ ਬਾਹਰ ਵੀ ਪਰੇਸ਼ਾਨੀ ਵਿੱਚ ਹੈ। ਦਰਅਸਲ, ਹਾਰਦਿਕ ਪੰਡਿਆ ਜਦੋਂ ਟੀਮ ਦੇ ਬਾਕੀ ਖਿਡਾਰੀਆਂ ਨਾਲ UAE ਤੋਂ ਵਾਪਸ ਆਏ ਤਾਂ ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ ‘ਤੇ ਉਨ੍ਹਾਂ ਦੀਆਂ ਦੋ ਘੜੀਆਂ ਜ਼ਬਤ ਕਰ ਲਈਆਂ ਹਨ। ਇਨ੍ਹਾਂ ਘੜੀਆਂ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਕੋਲ ਇਨ੍ਹਾਂ ਘੜੀਆਂ ਦਾ ਨਾ ਤਾਂ ਬਿੱਲ ਸੀ ਤੇ ਨਾ ਹੀ ਉਨ੍ਹਾਂ ਨੇ ਇਨ੍ਹਾਂ ਘੜੀਆਂ ਨੂੰ ਕਸਟਮ ਆਈਟਮ ਦੇ ਰੂਪ ਵਿੱਚ ਸ਼ੋਅ ਕੀਤਾ ਸੀ। ਜਿਸ ਕਾਰਨ ਕਸਟਮ ਵਿਭਾਗ ਵੱਲੋਂ ਉਨ੍ਹਾਂ ਦੀਆਂ ਘੜੀਆਂ ਜ਼ਬਤ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹਾਰਦਿਕ ਆਪਣੀਆਂ ਕੀਮਤੀ ਘੜੀਆਂ ਨੂੰ ਲੈ ਕੇ ਪਹਿਲਾਂ ਵੀ ਚਰਚਾ ਵਿੱਚ ਰਹਿ ਚੁੱਕੇ ਹਨ।
ਦੱਸ ਦੇਈਏ ਕਿ ਪਿਛਲੇ ਸਾਲ ਹਾਰਦਿਕ ਦੇ ਭਰਾ ਕਰੁਨਲ ਨੂੰ ਵੀ ਮੁੰਬਈ ਏਅਰਪੋਰਟ ‘ਤੇ ਦੁਬਈ ਤੋਂ ਵਾਪਸ ਆਉਂਦੇ ਰੋਕ ਲਿਆ ਗਿਆ ਸੀ। ਉਨ੍ਹਾਂ ਕੋਲ ਸੋਨਾ ਤੇ ਹੋਰ ਕੀਮਤੀ ਸਮਾਨ ਸੀ। ਜਿਸਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਕਰੁਨਲ ਕੋਲ ਇੱਕ ਕਰੋੜ ਰੁਪਏ ਦਾ ਸੋਨਾ ਤੇ ਕੁਝ ਹੋਰ ਲਗਜ਼ਰੀ ਘੜੀਆਂ ਸੀ ਜਿਨ੍ਹਾਂ ਦਾ ਖੁਲਾਸਾ ਕਾਗਜ਼ਾਤ ਵਿੱਚ ਨਹੀਂ ਕੀਤਾ ਗਿਆ ਸੀ।
Comment here