Site icon SMZ NEWS

ਸਿੱਧੂ ਨੇ ਲਾਈਵ ਹੋ ਕੀਤਾ ਵੱਡਾ ਹਮਲਾ, ਬੋਲੇ- ਐਂਤਕੀ ਵੋਟਾਂ ਦੇਖ ਕੇ ਪਾਉਣਾ, ਮਾੜੇ-ਮੋਟੇ ਲੌਲੀਪੌਪ ‘ਚ ਨਾ ਫਸ ਜਾਣਾ’

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਆਪਣੀ ਸਰਕਾਰ ‘ਤੇ ਹਮਲਾਵਾਰ ਨੇ, ਅੱਜ ਦੇਰ ਸ਼ਾਮ ਲਾਈਵ ਹੋ ਕੇ ਉਨ੍ਹਾਂ ਫਿਰ ਨਿਸ਼ਾਨੇ ਵਿੰਨ੍ਹੇ ਹਨ। ਇਸ ਦੌਰਾਨ ਉਨ੍ਹਾਂ ਸ਼ਾਇਰੀ ਜ਼ਰੀਏ ਸਿੱਧਾ ਸੀ. ਐੱਮ. ਚੰਨੀ ਸਰਕਾਰ ‘ਤੇ ਹਮਲਾ ਵੀ ਬੋਲਿਆ। ਸਿੱਧੂ ਨੇ ਆਪਣੀ ਰਿਹਾਇਸ਼ ਬਾਹਰ ਦੋ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਟਾਫ ਨਰਸ ਕੋਰੋਨਾ ਯੋਧੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਐਂਤਕੀ ਵੋਟ ਦੇਖ ਕੇ ਪਾਉਣਾ ਮਾੜੇ-ਮੋਟੇ ਲੌਲੀਪੌਲ ਵਿੱਚ ਨਾ ਫਸ ਜਾਣਾ, ਵੋਟ ਪੰਜਾਬ ਨੂੰ ਪਾਉਣਾ।

ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ, ਮੈਂ ਕੋਈ ਪੋਸਟ ਨਹੀਂ ਲਈ ਅਤੇ ਮੈਂ ਤੁਹਾਡੇ ਕਰਕੇ ਮੰਤਰਾਲਾ ਛੱਡਿਆ। ਇਸੇ ਕਰਕੇ ਛੱਡਿਆ ਕਿ ਤੁਸੀਂ ਜਾਗਰੂਕ ਹੋਵੋਂ। ਸਿੱਧੂ ਨੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਖਰਾਬ ਹੈ, ਪੰਜਾਬ ਇਕ ਬੰਦੇ ‘ਤੇ 870 ਰੁਪਏ ਖ਼ਰਚ ਕਰਦਾ ਹੈ, ਜਦੋਂ ਕਿ ਹਰਿਆਣਾ 6,000 ਰੁਪਏ ਖਰਚ ਕਰ ਰਿਹਾ।ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇ ਮੈਂ ਜਿਊਂਦਾ ਰਿਹਾ ਅਤੇ ਜੇ ਰੱਬ ਨੇ ਮੈਨੂੰ ਇਸੇ ਤਰੀਕੇ ਖੜ੍ਹਾ ਰੱਖਿਆ ਤਾਂ ਇਕ ਦਿਨ ਆਵੇਗਾ ਇਕ-ਇਕ ਬੰਦੇ ‘ਤੇ ਪੰਜਾਬ 15,000 ਰੁਪਏ ਖਰਚ ਕਰੇਗਾ। ਸਿੱਧੂ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਦੌਰਾਨ ਜ਼ਿਆਦਾਤਰ ਪੰਜਾਬ ਦੀ ਵਿੱਤੀ ਹਾਲਾਤ ‘ਤੇ ਹੀ ਚਾਨਣਾ ਪਿਆ, ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਨੂੰ ਲੌਲੀਪੌਪ ਨਹੀਂ ਨੀਤੀਆਂ ਤੇ ਪੈਸਾ ਕਿੱਥੋਂ ਆਉਣਾ ਹੈ, ਇਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੰਦੇ ਕਹਿੰਦੇ ਇਸੇ ਲੱਖਾਂ ਨੌਕਰੀਆਂ ਦੇਵਾਂਗੇ, ਉਨ੍ਹਾਂ ਨੂੰ ਪੁੱਛੋਂ ਇਕ ਲੱਖ ਖਾਲੀ ਆਸਾਮੀਆਂ ਕਿਉਂ ਨਹੀਂ ਭਰ ਰਹੇ। ਉਨ੍ਹਾਂ ਫਿਰ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਠੀਕ ਨਹੀਂ, ਮੈਂ ਤੁਹਾਡੇ ਲਈ ਹੀ ਲੜ ਰਿਹਾ। ਇਸ ਦੌਰਾਨ ਸਿੱਧੂ ਨੇ ਟਵੀਟ ਕਰ ਸ਼ਾਇਰੀ ਵੀ ਲਿਖੀ, ‘ਜਦੋਂ ਵੀ ਬੋਲਿਆ ਹੈ ਸੱਚ ਬੋਲਿਆ ਸਿੱਧੂ ਨੇ, ਸੋਚ-ਸਮਝ ਕੇ ਹੀ ਮੂੰਹ ਖੋਲ੍ਹਿਆ ਸਿੱਧੂ ਨੇ, ਸੱਚ ਨਾਲ ਦੇਖੋ ਕਿੰਨੇ ਜ਼ਖਮੀ ਹੁੰਦੇ ਹਨ। ਛੱਡ ਦਿੱਤਾ ਹੈ ਤੋਪ ਦਾ ਗੋਲਾ ਸਿੱਧੂ ਨੇ।’

Exit mobile version