Site icon SMZ NEWS

ਪਹਿਲੀ ਵਾਰ ਟੀ-20 ਚੈਂਪੀਅਨ ਬਣਿਆ ਆਸਟ੍ਰੇਲੀਆ, ਫਾਈਨਲ ‘ਚ NZ ਨੂੰ 8 ਵਿਕਟਾਂ ਨਾਲ ਹਰਾਇਆ

ਪਹਿਲੀ ਵਾਰ ਟੀ-20 ਚੈਂਪੀਅਨ ਆਸਟ੍ਰੇਲੀਆ ਬਣਿਆ ਹੈ ਤੇ ਫਾਈਨਲ ‘ਚ NZ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਟੌਸ ਹਾਰ ਕੇ ਪਹਿਲਾਂ ਖੇਡਦੇ ਹੋਏ ਨਿਊਜ਼ੀਲੈਂਡ ਨੇ ਵਰਲਡ ਕੱਪ ਦੇ ਫਾਈਨਲ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ 172/4 ਦਾ ਸਕੋਰ ਬਣਾਇਆ।

173 ਦੌੜਾਂ ਦੇ ਟਾਰਗੈੱਟ ਨੂੰ ਫਿੰਚ ਐਂਡ ਕੰਪਨੀ ਨੇ 18.5 ਓਵਰ ਵਿਚ 2 ਵਿਕਟ ਦੇ ਨੁਕਸਾਨ ਉਤੇ ਬਹੁਤ ਹੀ ਆਸਾਨੀ ਨਾਲ ਆਪਣੇ ਨਾਂ ਕਰ ਲਿਆ। ਜਿੱਤ ‘ਚ ਡੇਵਿਡ ਵਾਰਨਰ (53) ਅਤੇ ਮਿਚੇਲ ਮਾਰਸ਼ (77) ਦੌੜਾਂ ਦੀ ਪਾਰੀ ਖੇਡੀ। ਆਸਟ੍ਰੇਲੀਆ 14 ਸਾਲ ਦੇ ਟੀ-20 ਵਰਲਡ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਚੈਂਪੀਅਨ ਬਣਿਆ ਹੈ।

Exit mobile version