ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਇਸ ਵਾਰ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ, ਹਾਲੇ ਤੱਕ ਕਾਂਗਰਸ ਨੇ ਉਮੀਦਵਾਰ ਤਾਂ ਨਹੀਂ ਐਲਾਨੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਟਿਕਟਾਂ ਦੀ ਵੰਡ ਦੌਰਾਨ ਵੱਡਾ ਹੱਲਾ ਮਚ ਸਕਦਾ ਹੈ। ਇਸ ਵਿਚਕਾਰ ਖ਼ਬਰ ਹੈ ਕਿ ਕਾਂਗਰਸ ਹਾਈਕਮਾਨ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਦਿੱਗਜ ਚਿਹਰਾ ਰਹੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਜੇਇੰਦਰ ਸਿੰਗਲਾ ਨੂੰ ਉਤਾਰ ਸਕਦੀ ਹੈ।
ਇਨ੍ਹਾਂ ਦੋਹਾਂ ਪੁਰਾਣੇ ਯਾਰਾਂ ਵਿਚਕਾਰ ਪਟਿਆਲਾ ਸ਼ਹਿਰੀ ਵਿੱਚ ਮੁਕਾਬਲਾ ਹੋ ਸਕਦਾ ਹੈ। ਇਸ ਨੂੰ ਲੈ ਕੇ ਪਾਰਟੀ ਪੂਰਾ ਸੋਚ-ਵਿਚਾਰ ਕਰ ਰਹੀ ਹੈ।
ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਐਲਾਨ ਕੀਤਾ ਹੈ। ਹਾਲਾਂਕਿ, ਹੁਣ ਤੱਕ ਉਹ ਅਗਲੀ ਰਣਨੀਤੀ ਨਹੀਂ ਦੱਸ ਸਕੇ ਹਨ ਅਤੇ ਭਾਜਪਾ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਵੀ ਕਹਿ ਚੁੱਕੇ ਹਨ ਪਰ ਇਸ ਲਈ ਉਨ੍ਹਾਂ ਨੇ ਕਿਸਾਨਾਂ ਦੇ ਮਸਲੇ ਹੱਲ ਹੋਣ ਦੀ ਸ਼ਰਤ ਰੱਖੀ ਹੈ।
Comment here