Site icon SMZ NEWS

ਭਾਰਤ ਦੇ 9ਵੇਂ ਸਭ ਤੋਂ ਪਸੰਦੀਦਾ ਮੁੱਖ ਮੰਤਰੀ ਬਣੇ CM ਚੰਨੀ, ਸਟਾਲਿਨ ਤੇ ਯੋਗੀ ਨੇ ਦਿੱਤੀ ਸਭ ਨੂੰ ਮਾਤਵ

ਪੰਜਾਬ ਦੇ ਮੁੱਖ ਮੰਤਰੀ ਭਾਰਤ ਦੇ 22 ਰਾਜਾਂ ਦੇ ਮੁੱਖ ਮੰਤਰੀਆਂ ਵਿੱਚੋਂ 9ਵੇਂ ਸਭ ਤੋਂ ਪਸੰਦੀਦਾ ਮੁੱਖ ਮੰਤਰੀ ਹਨ। ਸੀ. ਐੱਨ. ਓ. ਐੱਸ. ਸਰਵੇ ਵਿੱਚ ਇਹ ਖੁਲਾਸਾ ਹੋਇਆ ਹੈ।

ਇਸ ਸਰਵੇ ਵਿੱਚ ਪਹਿਲੇ ਸਥਾਨ ‘ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ ਸਟਾਲਿਨ ਅਤੇ ਦੂਜੇ ‘ਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹਨ। ਉੱਥੇ ਹੀ, ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਸਰਵੇ ਵਿੱਚ 6ਵਾਂ ਅਤੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ 7ਵੇਂ ਸਭ ਤੋਂ ਵੱਧ ਪਸੰਦੀਦਾ ਮੁੱਖ ਮੰਤਰੀ ਹਨ। ਸਰਵੇ ਅਨੁਸਾਰ ਹਰਿਆਣਾ ਦੇ ਮਨੋਹਰ ਲਾਲ ਖੱਟਰ ਦੇਸ਼ ਵਿੱਚ 21ਵੇਂ ਪਸੰਦੀਦਾ ਮੁੱਖ ਮੰਤਰੀ ਹਨ।

ਸਰਵੇ ਅਨੁਸਾਰ, 81 ਫ਼ੀਸਦੀ ਲੋਕਾਂ ਨੇ ਐੱਮ. ਕੇ. ਸਟਾਲਿਨ ਨੂੰ ਅਤੇ 78 ਫ਼ੀਸਦੀ ਨੇ ਯੋਗੀ ਆਦਿੱਤਿਆ ਨਾਥ ਪਸੰਦ ਕੀਤਾ ਹੈ। 58 ਫ਼ੀਸਦੀ ਨਾਲ ਮੁੱਖ ਮੰਤਰੀ 9ਵੇਂ ਸਥਾਨ ‘ਤੇ ਹਨ। ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਕਈ ਵੱਡੇ ਐਲਾਨ ਕਰ ਚੁੱਕੀ ਹੈ, ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਜ਼ਮੀਨੀ ਪੱਧਰ ‘ਤੇ ਕਿੰਨੇ ਫ਼ੈਸਲੇ ਸਹੀ ਤਰੀਕੇ ਨਾਲ ਲਾਗੂ ਹੁੰਦੇ ਹਨ।

Exit mobile version