CoronavirusEducationEntertainmentFeaturedFunIndian PoliticsNationNewsWorld

9 ਨਵੰਬਰ ਤੱਕ ਅਪਲੋਡ ਕੀਤੇ ਜਾਣਗੇ ਵਿਦਿਆਰਥੀਆਂ ਦੇ ਰੋਲ ਨੰਬਰ; 11.30 ਵਜੇ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅਤੇ 12ਵੀਂ ਦੀ ਟਰਮ 1 ਪ੍ਰੀਖਿਆ 2021 ਸੰਬੰਧੀ ਕੁਝ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੀਬੀਐੱਸਈ ਅਨੁਸਾਰ ਵਿਦਿਆਰਥੀਆਂ ਦੇ ਰੋਲ ਨੰਬਰ 9 ਨਵੰਬਰ ਤੱਕ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪ੍ਰੀਖਿਆ ਦੀ ਮਿਆਦ ਵੀ 90 ਮਿੰਟ ਨਿਰਧਾਰਤ ਕੀਤੀ ਗਈ ਹੈ। ਠੰਢ ਦੇ ਮੌਸਮ ਨੂੰ ਮੁੱਖ ਰੱਖਦਿਆਂ ਪ੍ਰੀਖਿਆ ਆਮ ਵਾਂਗ ਸਵੇਰੇ 10.30 ਦੀ ਬਜਾਏ 11.30 ਵਜੇ ਸ਼ੁਰੂ ਹੋਵੇਗੀ। ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦੀ ਬਜਾਏ 20 ਮਿੰਟ ਦਿੱਤੇ ਜਾਣਗੇ। ਦੱਸ ਦੇਈਏ ਕਿ 10ਵੀਂ ਦੀ ਪ੍ਰੀਖਿਆ 17 ਨਵੰਬਰ 2021 ਤੋਂ ਸ਼ੁਰੂ ਹੋਵੇਗੀ ਅਤੇ 12ਵੀਂ ਦੀ ਪ੍ਰੀਖਿਆ 16 ਨਵੰਬਰ 2021 ਤੋਂ ਸ਼ੁਰੂ ਹੋਵੇਗੀ।

Student roll numbers
Student roll numbers

CBSE ਦੇ ਅਨੁਸਾਰ, CBSE 12ਵੀਂ ਵਿੱਚ 114 ਅਤੇ 10ਵੀਂ ਵਿੱਚ 75 ਵਿਸ਼ਿਆਂ ਦੀ ਪੇਸ਼ਕਸ਼ ਕਰ ਰਿਹਾ ਹੈ। ਜੇਕਰ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇ ਤਾਂ ਪ੍ਰੀਖਿਆ ਦਾ ਪੂਰਾ ਸਮਾਂ ਲਗਭਗ 45-50 ਦਿਨ ਦਾ ਹੋਵੇਗਾ। ਇਸ ਲਈ CBSE ਭਾਰਤ ਅਤੇ ਵਿਦੇਸ਼ ਵਿੱਚ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਡੇਟ ਸ਼ੀਟ ਫਿਕਸ ਕਰਕੇ ਵੱਖ-ਵੱਖ ਵਿਸ਼ਿਆਂ ਦੀ ਪ੍ਰੀਖਿਆ ਕਰਵਾਏਗਾ। ਸਿਰਫ਼ ਮੁੱਖ ਵਿਸ਼ੇ ਨਿਯਮਿਤ ਤੌਰ ‘ਤੇ ਲਏ ਜਾਣਗੇ।

Comment here

Verified by MonsterInsights