Site icon SMZ NEWS

ਟਿਕਰੀ ਬਾਰਡਰ ਤੋਂ ਪਰਤੀ 70 ਸਾਲਾਂ ਕਿਸਾਨ ਬੀਬੀ ਦੀ ਹੋਈ ਮੌਤ

ਟਿਕਰੀ ਮੋਰਚੇ ਤੋਂ ਪਰਤੀ 70 ਸਾਲਾਂ ਬੀਬੀ ਮਹਿੰਦਰ ਕੌਰ ਵਸਨੀਕ ਹਿੰਮਤਪੁਰਾ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਪਿੰਡ ਹਿੰਮਤਪੁਰਾ ਦੀ ਬੀਕੇਯੂ ਏਕਤਾ ਉਗਰਾਹਾਂ ਦੀ ਮਹਿਲਾ ਇਕਾਈ ਦੀ ਪ੍ਰਧਾਨ ਕਰਮਜੀਤ ਕੌਰ ਸੋਹੀ ਅਤੇ ਇਕਾਈ ਪ੍ਰਧਾਨ ਜਗੀਰ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਟਿਕਰੀ ਮੋਰਚੇ ‘ਤੇ ਮਹਿੰਦਰ ਕੌਰ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਪਿੰਡ ਵਾਪਸ ਲੈ ਕੇ ਆਇਆ ਗਿਆ ਅਤੇ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

farmer Bibi dies after

ਕਿਸਾਨ ਆਗੂਆਂ ਨੇ ਮ੍ਰਿਤਕਾ ਦੇ ਪੀੜਤ ਪਰਿਵਾਰ ਨੂੰ ਦਸ ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

Exit mobile version