Site icon SMZ NEWS

ਦੀਵਾਲੀ ਮੌਕੇ ਪਟਾਕਿਆਂ ਦੇ ਸਟਾਲਾਂ ਨੂੰ ਲੱਗੀ ਭਿਆਨਕ ਅੱਗ, 6 ਦੁਕਾਨਾਂ ਸੜ ਕੇ ਹੋਈਆਂ ਸੁਆਹ

ਬਠਿੰਡਾ ਵਿਖੇ ਦੀਵਾਲੀ ਵਾਲੇ ਦਿਨ ਵੱਡਾ ਹਾਦਸਾ ਵਾਪਰ ਗਿਆ। ਇਥੋਂ ਦੇ ਪਿੰਡ ਜਲਾਲ ਵਿਖੇ ਪਟਾਕਿਆਂ ਦੀ ਦੁਕਾਨ ਵਿਚ ਭਿਆਨਕ ਅੱਗ ਲੱਗ ਗਈ ਇਸ ਦੌਰਾਨ ਆਸ-ਪਾਸ ਕਾਫੀ ਨੁਕਸਾਨ ਪੁੱਜਾ ਅਤੇ 6 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।

ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਟਾਕਿਆਂ ਨੂੰ ਅੱਗ ਕਿਵੇਂ ਲੱਗੀ ਅਜੇ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪਿੰਡ ਜਲਾਲ ਵਿੱਚ ਬੱਸ ਸਟੈਂਡ ਨੇੜੇ ਪਟਾਕਾ ਮਾਰਕੀਟ ਲੱਗੀ ਸੀ।

ਇੱਥੇ ਅਚਾਨਕ ਇੱਕ ਸਟਾਲ ਨੂੰ ਅੱਗ ਲੱਗ ਗਈ, ਬਹੁਤ ਜਲਦੀ ਹੀ ਅੱਗ ਫੈਲਣੀ ਸ਼ੁਰੂ ਹੋ ਗਈ ਤੇ ਪਟਾਕੇ ਦੇ 6 ਸਟਾਲ ਅੱਗ ਦੀ ਲਪੇਟ ਵਿੱਚ ਆ ਗਏ।ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਤੇ ਅੱਗ ਉਤੇ ਕਾਬੂ ਪਾਇਆ ਗਿਆ। ਇਲਾਕੇ ਦੇ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਅੱਗ ਕਾਰਨ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਦੀਵਾਲੀ ਵਾਲੇ ਦਿਨ ਉਨ੍ਹਾਂ ਨੂੰ ਚੰਗੀ ਆਮਦਨ ਦੀ ਉਮੀਦ ਸੀ ਪਰ ਸਾਰੇ ਪਟਾਕੇ ਸੜ ਗਏ ਤੇ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ।

Exit mobile version