Site icon SMZ NEWS

ਚੰਡੀਗੜ੍ਹ ਤੇ ਹਰਿਆਣਾ ਨੇ ਮਾਰੀ ਬਾਜ਼ੀ, ਪੈਟਰੋਲ-ਡੀਜ਼ਲ ‘ਤੇ ਟੈਕਸ ‘ਚ ਕੀਤੀ ਵੱਡੀ ਕਟੌਤੀ

ਕੇਂਦਰ ਸਰਕਾਰ ਵੱਲੋਂ ਕੇਂਦਰੀ ਐਕਸਾਈਜ਼ ਡਿਊਟੀ ਵਿੱਚ ਕਟੌਤੀ ਤੋਂ ਬਾਅਦ ਚੰਡੀਗੜ੍ਹ ਤੇ ਹਰਿਆਣਾ ਨੇ ਦੀਵਾਲੀ ਵਾਲੇ ਦਿਨ ਵੈਟ ਘਟਾਉਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 4 ਨਵੰਬਰ 2021 ਦੀ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 7 ਰੁਪਏ ਘਟਾ ਦਿਤਾ ਹੈ। ਚੰਡੀਗੜ੍ਹ ਵਿੱਚ ਹੁਣ ਪੈਟਰੋਲ 17 ਰੁਪਏ ਅਤੇ ਡੀਜ਼ਲ 12 ਰੁਪਏ ਸਸਤਾ ਹੋ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ਦੇ ਗੋਹਾਨਾ ‘ਚ ਪੈਟਰੋਲ 6 ਰੁਪਏ ਤੋਂ ਵੱਧ ਅਤੇ ਡੀਜ਼ਲ 12 ਰੁਪਏ ਤੋਂ ਥੋੜ੍ਹਾ ਸਸਤਾ ਹੋ ਗਿਆ ਹੈ।

ਆਬਕਾਰੀ ਤੇ ਕਰ ਵਿਭਾਗ, ਯੂਟੀ ਚੰਡੀਗੜ੍ਹ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ‘ਤੇ ਵੈਟ 22.45 ਫ਼ੀਸਦੀ ਤੋਂ ਘਟਾ ਕੇ 15.24 ਫ਼ੀਸਦੀ ਅਤੇ ਡੀਜ਼ਲ ‘ਤੇ 14.02 ਫ਼ੀਸਦੀ ਤੋਂ ਘਟਾ ਕੇ 6.66 ਫ਼ੀਸਦੀ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਪੈਟਰੋਲ 17 ਰੁਪਏ ਅਤੇ ਡੀਜ਼ਲ 12 ਰੁਪਏ ਹੋ ਗਿਆ ਹੈ।

ਗੌਰਤਲਬ ਹੈ ਕਿ ਦੇਸ਼ ਦੇ ਨਾਲ-ਨਾਲ ਹਰਿਆਣਾ ‘ਚ ਵੀ ਪਿਛਲੇ ਕਈ ਦਿਨਾਂ ਤੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਪੈਟਰੋਲ 110 ਅਤੇ ਡੀਜ਼ਲ 100 ਦੇ ਨੇੜੇ ਪਹੁੰਚ ਗਿਆ ਸੀ। ਹੁਣ ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੇਗੀ।

ਦੀਵਾਲੀ ਵਾਲੇ ਦਿਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾ ਦਿੱਤਾ ਹੈ। ਵੈਟ ‘ਚ ਕਟੌਤੀ ਕਾਰਨ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ‘ਚ 12 ਰੁਪਏ ਪ੍ਰਤੀ ਲੀਟਰ ਦੀ ਕਮੀ ਹੋ ਜਾਵੇਗੀ।

ਚੰਡੀਗੜ੍ਹ ਤੇ ਹਰਿਆਣਾ ਵੱਲੋਂ ਵੈਟ ਦਰਾਂ ਵਿਚ ਕਟੌਤੀ ਦੇ ਫੈਸਲੇ ਦਾ ਆਮ ਲੋਕਾਂ ਨੇ ਸਵਾਗਤ ਕੀਤਾ ਹੈ ਤੇ ਨਾਲ ਹੀ ਪੈਟਰੋਲ ਪੰਪ ਸੰਚਾਲਕਾਂ ਦਾ ਕਹਿਣਾ ਹੈ ਕਿ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਣ ਨਾਲ ਚੰਗੀ ਸੇਲ ਹੋਣ ਦੀ ਉਮੀਦ ਹੈ ਤੇ ਕਿਉਂਕਿ ਰੇਟ ਵਧਣ ਨਾਲ ਸੇਲ ਵਿਚ ਕਮੀ ਆ ਰਹੀ ਸੀ।

Exit mobile version