Indian PoliticsNationNewsPunjab newsWorld

ਪੰਜਾਬ ‘ਚ ਪੈਟਰੋਲ-ਡੀਜ਼ਲ ‘ਤੇ ਵੱਡੀ ਰਾਹਤ, ਕੀਮਤਾਂ ‘ਚ 10 ਰੁ: ਤੱਕ ਹੋਈ ਕਟੌਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਪੈਟਰੋਲ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਏ ਜਾਣ ਪਿੱਛੋਂ ਪੈਟਰੋਲ-ਡੀਜ਼ਲ 10 ਰੁਪਏ ਤੱਕ ਸਸਤੇ ਹੋ ਗਏ ਹਨ।

ਦਿੱਲੀ ‘ਚ ਪੈਟਰੋਲ ਦੀ ਕੀਮਤ 6.07 ਰੁਪਏ ਪ੍ਰਤੀ ਲੀਟਰ ਘੱਟ ਕੇ 103.97 ਰੁਪਏ ‘ਤੇ ਆ ਗਈ ਹੈ। ਕੱਲ੍ਹ ਇਸ ਦੀ ਕੀਮਤ 110.04 ਰੁਪਏ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵੀ 11.75 ਰੁਪਏ ਘਟ ਕੇ 86.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੱਲ੍ਹ ਡੀਜ਼ਲ ਦੀ ਕੀਮਤ 98.42 ਰੁਪਏ ਪ੍ਰਤੀ ਲੀਟਰ ਸੀ।

Big reduction on petrol
Big reduction on petrol

ਪੰਜਾਬ ‘ਚ ਕੀਮਤਾਂ : ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਰਾਹਤ ਦੇਖਣ ਨੂੰ ਮਿਲੀ ਹੈ। ਚੰਡੀਗੜ ਵਿੱਚ ਪੈਟਰੋਲ 100.12 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਉੱਥੇ ਹੀ ਡੀਜ਼ਲ 86.46 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ 105.75 ਰੁਪਏ ਅਤੇ ਡੀਜ਼ਲ ਦੀ ਕੀਮਤ 89.41 ਰੁਪਏ ਹੈ। ਪਟਿਆਲਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 105.56 ਰੁਪਏ ਦਾ ਵਿੱਕ ਰਿਹਾ ਹੈ ਅਤੇ ਡੀਜ਼ਲ 89.25 ਰੁਪਏ ਦਾ ਮਿਲ ਰਿਹਾ ਹੈ। ਮੋਹਾਲੀ ‘ਚ ਪੈਟਰੋਲ 106.20 ਰੁਪਏ ਹੈ ਅਤੇ ਡੀਜ਼ਲ 89.83 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਲੰਧਰ ‘ਚ ਪੈਟਰੋਲ ਦੀ ਕੀਮਤ 105.02 ਰੁਪਏ ਹੈ ਅਤੇ ਡੀਜ਼ਲ ਦੀ ਕੀਮਤ 88.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਪੈਟਰੋਲ 105.81 ਰੁਪਏ ਨੂੰ ਮਿਲ ਰਿਹਾ ਹੈ ਜਦ ਕਿ ਡੀਜ਼ਲ 89.48 ਰੁਪਏ ਵਿੱਕ ਰਿਹਾ ਹੈ ।

Comment here

Verified by MonsterInsights