Site icon SMZ NEWS

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਭਾਰਤ ਨੂੰ ਕਾਰਪੋਰੇਟ ਮੁਕਤ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਵਜੋਂ ਮਨਾਏਗੀ

ਅੰਮ੍ਰਿਤਸਰ ਬੱਸ ਅੱਡੇ ਤੇ ਅੱਜ ਕਿਸਾਨ ਮਜਦੂਰ ਸੰਗਰਸ਼ ਕਮੇਟੀ ਪੰਜਾਬ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਭਾਰਤ ਨੂੰ ਕਾਰਪੋਰੇਟ ਮੁਕਤ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਵਜੋਂ ਮਨਾਉਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਬੰਦੀ ਮੁਕਤ ਕਰਾਇਆ ਸੀ,ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਦੱਸੇ ਰਾਹ ਤੇ ਚੱਲ ਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਭਾਰਤ ਨੂੰ ਕਾਰਪੋਰੇਟ ਤੋਂ ਮੁਕਤ ਕਰਾਉਣ ਦੇ ਰੂਪ ਵਿੱਚ ਅਹਿਦ ਲੈਕੇ ਮਨਾਉਣਾ ਚਾਹੀਦਾ ਹੈ।

Punjab Kisan Mazdoor Sangharsh

ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਦੀਵਾਲੀ ਵਾਲੇ ਦਿਨ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਪਰਤੇ ਸਨ,ਤਾਂ ਲੋਕਾਂ ਨੇ ਦੀਪ ਜਲਾ ਕੇ ਖੁਸ਼ੀ ਮਨਾਈ ਸੀ,ਪਰ ਅੱਜ ਦੀ ਮੋਦੀ ਸਰਕਾਰ ਖੇਤੀ ਸੈਕਟਰ ਸਮੇਤ ਪੂਰੇ ਦੇਸ਼ ਨੂੰ ਕਾਰਪੋਰੇਟ ਹਵਾਲੇ ਕਰਕੇ ਕਿਸਾਨਾਂ ਮਜਦੂਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਅਧੀਨ ਬਨਵਾਸ ਦੇਣਾ ਚਾਹੁੰਦੀ ਹੈ।

Punjab Kisan Mazdoor Sangharsh

ਉਨ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਘੋਲ ਨੂੰ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਫ਼ਸਲਾਂ ਦੀ ਐਮ.ਐਸ.ਪੀ. ਦੀ ਗਰੰਟੀ ਤੱਕ ਜਾਰੀ ਰੱਖਣ ਦਾ ਅਹਿਦ ਲਿਆ ਜਾਵੇ ਅਤੇ ਇਹ ਦਿਹਾੜਾ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਵੇ। ਕਿਸਾਨ ਆਗੂਆਂ ਨੇ ਭਾਰੀ ਮੀਂਹ ਅਤੇ ਗੜ੍ਹੇਮਾਰੀ ਨਾਲ ਤਬਾਹ ਹੋਏ ਝੋਨੇ ਦਾ ਮੁਆਵਜਾ ਅਤੇ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰ ਘਰ ਜਾਕੇ ਸੰਦੇਸ਼ ਦੇਣ ਚਾਹੁੰਦੇ ਹਾਂ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਭਾਰਤ ਨੂੰ ਕਾਰਪੋਰੇਟ ਤੋਂ ਮੁਕਤ ਕਰਾਉਣ ਦੇ ਰੂਪ ਵਿੱਚ ਸਕੰਲਪ ਲੋਂ ਤਾਂਕਿ ਕਿਸਾਨ ਮੁੜ ਤੋਂ ਖੁਸ਼ਹਾਲ ਹੋ ਆਪਣੇ ਘਰਾਂ ਨੂੰ ਪਰਤਣ।

Exit mobile version