ਰਾਮ ਨਗਰੀ ਅਯੁੱਧਿਆ ਵਿੱਚ ਵਿਸ਼ਾਲ ਦੀਪ ਉਤਸਵ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਰਾਮਪੌੜੀ ਦੇ 32 ਘਾਟਾਂ ‘ਤੇ 9 ਲੱਖ ਅਤੇ ਅਯੁੱਧਿਆ ਦੇ ਬਾਕੀ ਹਿੱਸਿਆਂ ਵਿੱਚ 3 ਲੱਖ ਦੀਵੇ ਜਗਾਏ ਗਏ । ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਦੀਵੇ ਗਿਣਨ ਲਈ ਪਹੁੰਚੀ । ਰਾਮ ਨਗਰੀ ਨੂੰ ਇਸ ਵਾਰ 12 ਲੱਖ ਦੀਵਿਆਂ ਨਾਲ ਸਜਾਇਆ ਗਿਆ ਹੈ ।
ਦਰਅਸਲ, ਰਾਮ ਨਗਰੀ ਵਿੱਚ 32 ਟੀਮਾਂ ਨੇ ਮਿਲ ਕੇ 12 ਲੱਖ ਦੀਵੇ ਜਗਾਏ ਹਨ, ਜੋ ਕਿ ਇੱਕ ਵਿਸ਼ਵ ਰਿਕਾਰਡ ਹੈ। ਰਾਮਪੌੜੀ ‘ਤੇ 9 ਲੱਖ ਅਤੇ ਅਯੁੱਧਿਆ ਦੇ ਬਾਕੀ ਹਿੱਸੇ ਵਿੱਚ 3 ਲੱਖ ਦੀਵੇ ਜਗਾਏ ਗਏ ਹਨ । ਜਦਕਿ ਰਾਮ ਜਨਮ ਭੂਮੀ ਕੰਪਲੈਕਸ ਵਿੱਚ 51 ਹਜ਼ਾਰ ਦੀਵੇ ਜਗਾਏ ਗਏ ਹਨ l
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਇਸ ਇਤਿਹਾਸਕ ਘਟਨਾ ਦੀ ਗਵਾਹ ਰਹੀ। ਇਸ ਮੌਕੇ ਅਯੁੱਧਿਆ ਦੇ ਸਰਯੂ ਘਾਟ ‘ਤੇ ਦੀਪ ਉਤਸਵ ਪ੍ਰੋਗਰਾਮ ਲਈ ਪਹੁੰਚੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਅੱਜ ਅਸੀਂ 9 ਲੱਖ ਦੀਵੇ ਰਾਮ ਪੌੜੀ ਅਤੇ 3 ਲੱਖ ਦੀਵੇ ਅਯੁੱਧਿਆ ਦੇ ਮੱਠਾਂ ਅਤੇ ਮੰਦਰਾਂ ਵਿੱਚ ਜਗਾਏ ਹਨ। ਇਸ ਤੋਂ ਵੀ ਵੱਡੀ ਗਿਣਤੀ ਵਿੱਚ ਦੀਵੇ ਜਗ੍ਹਾ-ਜਗ੍ਹਾ ਜਗਾਏ ਗਏ ਹਨ।
ਦੱਸ ਦੇਈਏ ਕਿ ਇਸ ਵਾਰ ਰਾਮ ਪੌੜੀ ‘ਤੇ 9 ਲੱਖ 51 ਹਜ਼ਾਰ ਦੀਵੇ ਜਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ । ਇਸ ਦੇ ਨਾਲ ਹੀ ਘਾਟ ‘ਤੇ ਸਥਾਨਕ ਲੋਕਾਂ ਨੇ ਭਗਵਾਨ ਰਾਮ ਅਤੇ ਭਗਵਤੀ ਸੀਤਾ ਦੇ ਜੀਵਨ ਨਾਲ ਸਬੰਧਿਤ ਰਾਮਾਇਣ ਦੀਆਂ ਕਈ ਕੜੀਆਂ ‘ਤੇ ਆਧਾਰਿਤ ਲੇਜ਼ਰ ਸ਼ੋਅ ਦਾ ਖੂਬ ਆਨੰਦ ਲਿਆ।