ਕਿਸਾਨੀ ਅੰਦੋਲਨ ਨੂੰ ਲਗਭਗ ਸਾਲ ਹੋਣ ਵਿਚਕਾਰ ਦਿੱਲੀ ਦੇ ਬਾਰਡਰ ਹੁਣ ਪੁਲਿਸ ਨੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਟਿਕਰੀ ‘ਤੇ ਬੈਰੀਕੇਡ ਹਟਾਏ ਜਾ ਰਹੇ ਹਨ।ਪੁਲਿਸ ਨੇ ਸਮਿੰਟਿਡ ਬੈਰੀਕੇਡ (ਪੱਥਰ ਦੇ ਬਣੇ ਬੈਰੀਕੇਡ) ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਇਥੇ ਜਿਹੜੀਆਂ ਕਿੱਲਾਂ ਗੱਡੀਆਂ ਹੋਈਆਂ ਸਨ ਉਨ੍ਹਾਂ ਨੂੰ ਵੀ ਪੱਟ ਦਿੱਤਾ ਗਿਆ ਹੈ।
ਉਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਰਾਹ ਖੋਲ੍ਹਣ ਨੂੰ ਲੈ ਕੇ ਆਪਸ ਵਿੱਚ ਵੀ ਮੀਟਿੰਗਾਂ ਹੋਈਆਂ ਸਨ, ਜਿਸ ਵਿੱਚ ਸਿੰਘੂ ਬਾਰਡਰ ਦਾ ਇਕ ਪਾਸੇ ਦਾ ਰਸਤਾ ਖੋਲ੍ਹਣ ਬਾਰੇ ਗੱਲਬਾਤ ਚੱਲੀ ਪਰ ਉਹ ਸਿਰੇ ਨਹੀਂ ਲੱਗੀ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਇਆ ਸੀ। ਸ਼ੁਰੂਆਤੀ ਦੌਰ ਵਿੱਚ ਸਰਕਾਰ ਨਾਲ ਕਿਸਾਨਾਂ ਦੀ ਕਈ ਗੇੜ ਦੀ ਗੱਲਬਾਤ ਹੋਈ ਸੀ। ਪਰ ਹੁਣ ਕਈ ਮਹੀਨਿਆਂ ਤੋਂ ਕੋਈ ਗੱਲਬਾਤ ਨਹੀਂ ਹੋਈ। ਹਾਲਾਂਕਿ ਚਰਚਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਮਸਲਾ ਹੱਲ ਹੋ ਸਕਦਾ ਹੈ।
ਦੱਸ ਦੇਈਏ ਕਿ ਦਿੱਲੀ ਪੁਲਿਸ ‘ਤੇ ਕਿਸਾਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨੇ ਰਾਹ ਨਹੀਂ ਰੋਕਿਆ, ਸਗੋਂ ਪੁਲਿਸ ਨੇ ਰਾਹ ਰੋਕਿਆ ਹੈ। ਉਥੇ ਹੀ ਬੈਰੀਕੇਡਿੰਗ ਹੱਟਣ ਨਾਲ ਦਿੱਲੀ ਤੋਂ ਰੋਹਤਕ ਦਾ ਰਾਹ ਖੁਲ੍ਹ ਸਕਦਾ ਹੈ, ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਰਾਹ ਖੋਲ੍ਹਿਆ ਜਾਵੇਗਾ ਕਿ ਨਹੀਂ।ਦੱਸ ਦੇਈਏ ਕਿ ਫਰਵਰੀ ਵਿੱਚ ਪੁਲਿਸ ਵੱਲੋਂ ਇਸ ਰਸਤੇ ‘ਤੇ ਜਦੋਂ ਕਿੱਲਾਂ ਗੱਡੀਆਂ ਗਈਆਂ ਸਨ ਤਾਂ ਇਸ ਦੀ ਬਹੁਤ ਚਰਚਾ ਹੋਈ ਸੀ।
Comment here