ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲ ਗਈ ਹੈ। ਹੁਣ ਰਾਮ ਰਹੀਮ ਪੰਜਾਬ ਨਹੀਂ ਲਿਆਂਦਾ ਜਾਵੇਗਾ। ਦੱਸਣਯੋਗ ਹੈ ਕਿ ਫਰੀਦਕੋਟ ਅਦਾਲਤ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 29 ਤਰੀਕ ਨੂੰ ਪੰਜਾਬ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ।
ਇਹ ਪ੍ਰੋਡਕਸ਼ਨ ਵਾਰੰਟ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲਿਆਂ ਬਾਰੇ ਐੱਸ. ਆਈ. ਟੀ. ਵੱਲੋਂ ਪੁੱਛ-ਗਿੱਛ ਲਈ ਰਾਮ ਰਹੀਮ ਨੂੰ ਪੰਜਾਬ ਲਿਆਉਣ ਲਈ ਜਾਰੀ ਕੀਤੇ ਗਏ ਸਨ। ਪੰਜਾਬ ਪੁਲਿਸ ਪੁੱਛਗਿੱਛ ਮਗਰੋਂ ਰਾਮ ਰਹੀਮ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ।
ਪਰ ਇਸ ਤੋਂ ਪਹਿਲਾਂ ਹੀ ਰਾਮ ਰਹੀਮ ਨੇ ਹਾਈਕੋਰਟ ਵਿੱਚ ਇਨ੍ਹਾਂ ਵਾਰੰਟਾਂ ਨੂੰ ਚੁਣੌਤੀ ਦਿੱਤੀ। ਜਿਸ ‘ਤੇ ਅੱਜ 5-6 ਘੰਟਿਆਂ ਤੱਕ ਸੁਣਵਾਈ ਚੱਲੀ। ਅਦਾਲਤ ਨੇ ਕਿਹਾ ਕਿ ਰਾਮ ਰਹੀਮ ਪਹਿਲਾਂ ਤੋਂ ਹੀ ਹਿਰਾਸਤ ਵਿੱਚ ਹੈ ਤਾਂ ਫਿਰ ਉਸ ਤੋਂ ਜੇਕਰ ਪੁੱਛ-ਗਿੱਛ ਕਰਨੀ ਹੈ ਤਾਂ ਟੀਮ ਰੋਹਤਕ ਜੇਲ੍ਹ ਵਿੱਚ ਜਾ ਕੇ ਹੀ ਕਰ ਸਕਦੀ ਹੈ।ਇਸ ਦੇ ਲਈ ਪੰਜਾਬ ਲਿਆਉਣ ਦੀ ਕੋਈ ਲੋੜ ਨਹੀਂ ਹੈ।
ਰਾਮ ਰਹੀਮ ਦੀ ਵਕੀਲ ਨੇ ਦੱਸਿਆ ਕਿ ਇਹ ਪ੍ਰੋਡਕਸ਼ਨ ਵਾਰੰਟ ਸਿਰਫ ਇੱਕ ਦਿਨ ਲਈ ਸਨ ਤਾਂ ਅਦਾਲਤ ਨੇ ਉਨ੍ਹਾਂ ਨੂੰ ਪੰਜਾਬ ਲਿਜਾਣ ‘ਤੇ ਰੋਕ ਲਾ ਦਿੱਤੀ।
Comment here