ਪਾਕਿਸਤਾਨੀ ਅਰੂਸਾ ਆਲਮ ਨੇ ਲਗਾਤਾਰ ਉਸ ਦਾ ਨਾਂ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਗੁੱਸਾ ਜ਼ਾਹਿਰ ਕੀਤਾ ਹੈ। ਅਰੂਸਾ ਆਲਮ ਨੇ ਰੰਧਾਵਾ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਾਰੇ ਲੋਕ ਲੱਕੜਬੱਘੇ ਨੇ, ਕੱਲ੍ਹ ਤੱਕ ਕੈਪਟਨ ਦੇ ਪੈਰਾਂ ‘ਚ ਬੈਠਣ ਵਾਲੇ ਅੱਜ ਉਨ੍ਹਾਂ ਨੂੰ ਨੋਚ ਖਾਣ ਲਈ ਤਿਆਰ ਨੇ। ਇਸ ਦੇ ਨਾਲ ਹੀ ਉਸ ਨੇ ਸੁਖਜਿੰਦਰ ਰੰਧਾਵਾ ਨੂੰ ਕੋਰਟ ‘ਚ ਘੜੀਸਣ ਤੱਕ ਦੀ ਧਮਕੀ ਦੇ ਦਿੱਤੀ।

ਇੱਕ ਚੈਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਅਰੂਸਾ ਨੇ ਕਿਹਾ ਕਿ ਮੇਰੀਆਂ ਫੋਟੋਆਂ ਵਾਰ-ਵਾਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਮੇਰੇ ਵੀ ਬੱਚੇ ਹਨ, ਮੇਰਾ ਵੀ ਪਰਿਵਾਰ ਹੈ। ਮੈਂ ਰੰਧਾਵਾ ਨੂੰ ਕਦੇ ਮਾਫ ਨਹੀਂ ਕਰਾਂਗੀ।
ਅਰੂਸਾ ਨੇ ਕਿਹਾ ਕਿ ਮੇਰਾ ਆਈ.ਐੱਸ.ਆਈ. ਨਾਲ ਕੋਈ ਸੰਬੰਧ ਨਹੀਂ ਹੈ। ਭਾਰਤ ਇਕ ਵੱਡਾ ਲੋਕਤੰਤਰਿਕ ਦੇਸ਼ ਹੈ ਪਰ ਜਿਸ ਤਰ੍ਹਾਂ ਇੱਕ ਔਰਤ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਸਹੀਂ ਨਹੀਂ ਹੈ।
Comment here