ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 11 ਮਹੀਨਿਆਂ ਤੋਂ ਜਾਰੀ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਕੀਤੀ ਗਈ। ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਸੜਕਾਂ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਕਿਹਾ ਹੈ ਕਿ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੋਕਿਆ ਜਾ ਸਕਦਾ।
ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਕਿਸਾਨਾਂ ਨੇ ਯੂਪੀ-ਦਿੱਲੀ-ਗਾਜ਼ੀਪੁਰ ਬਾਰਡਰ ਨੈਸ਼ਨਲ ਹਾਈਵੇ 24 ‘ਤੇ ਫਲਾਈਓਵਰ ਦੇ ਥੱਲਿਓਂ ਦਿੱਲੀ ਜਾਣ ਵਾਲੀ ਸਰਵਿਸ ਲੇਨ ਨੂੰ ਖੋਲ੍ਹ ਦਿੱਤਾ ਹੈ।ਉੱਥੇ ਹੀ ਦੂਜੇ ਪਾਸੇ ਰਾਕੇਸ਼ ਟਿਕੈਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਰਸਤਾ ਦਿੱਲੀ ਪੁਲਿਸ ਨੇ ਰੋਕ ਰੱਖੇ ਹਨ, ਨਾ ਕਿ ਕਿਸਾਨਾਂ ਨੇ।ਉਨ੍ਹਾਂ ਕਿਹਾ ਕਿ ਅਸੀਂ ਇੱਥੋਂ ਧਰਨਾ ਚੁੱਕ ਕੇ ਦਿੱਲੀ ਜਾ ਰਹੇ ਹਾਂ. ਅਸੀਂ ਦਿੱਲੀ ਜਾ ਕੇ ਪਾਰਲੀਮੈਂਟ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਾਂਗੇ, ਜਿੱਥੇ ਇਹ ਕਾਨੂੰਨ ਬਣਾਏ ਗਏ ਹਨ।