ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਹਨ। ਮੁਹੰਮਦ ਮੁਸਤਫ਼ਾ ਨੇ ਅੰਗਰੇਜ਼ੀ ਤੇ ਪੰਜਾਬੀ ਵਿੱਚ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਤਰੀਕਾਂ ਪਾ ਕੇ ਦੋਸ਼ ਲਾਇਆ ਹੈ ਕਿ ਇਨ੍ਹਾਂ ਤਰੀਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੇ ਤੱਤਕਾਲੀ ਮੰਤਰੀ ਰਾਣਾ ਸੋਢੀ ਤੇ ਉਨ੍ਹਾਂ ਦੇ ਪੁੱਤਰ ਹੀਰਾ ਸੋਢੀ ਰਾਹੀਂ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਨੂੰ ਧਮਕੀਆਂ ਦਿੱਤੀਆਂ ਹਨ।
ਮੁਹੰਮਦ ਮੁਸਤਫਾ ਨੇ ਕਿਹਾ ਕਿ ਕੈਪਟਨ ਨੇ ਉਨ੍ਹਾਂ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਨਾਲੋਂ ਵੱਖਰੇ ਹੋ ਜਾਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸੜਕ ‘ਤੇ ਘੜੀਸੀਆ ਜਾਵੇਗਾ ਤੇ ਜੇ ਕਦੇ ਵੀ ਮੈਂ ਨਵਜੋਤ ਸਿੱਧੂ ਦੇ ਹੱਕ ਵਿੱਚ ਖੜ੍ਹੇ ਹੋਇਆ ਜਾਂ ਕੁੱਝ ਕਿਹਾ ਤਾਂ ਮੈਨੂੰ ਉਲਟਾ ਲਟਕਾ ਦੇਣਗੇ।”

ਮੁਸਤਫਾ ਨੇ ਟਵੀਟ ਕੀਤਾ ਹੈ ਤੇ ਕਿਮੁਸਤਫਾ ਨੇ ਟਵੀਟ ਵਿਚ ਕਿਹਾ ਕਿ 16 ਮਈ 2021 ਨੂੰ ਕੈਪਟਨ ਦੇ ਓ. ਐੱਸ. ਡੀ. ਸੰਦੀਪ ਸੰਧੂ ਜ਼ਰੀਏ ਧਮਕੀ ਮਿਲੀ ਕਿ ਜੇ ਮੈਂ ਨਵਜੋਤ ਸਿੱਧੂ, ਪਰਗਟ, ਪ੍ਰਤਾਪ ਤੇ ਉਨ੍ਹਾਂ ਦੀ ਜੁੰਡਲੀ ਜਿਹੜੀ ਪਾਰਟੀ ਲੀਡਰਸ਼ਿਪ ਅੱਗੇ ਮੇਰਾ ਯਾਨੀ ਅਮਰਿੰਦਰ ਦਾ ਸਿਆਸੀ ਵਿਰੋਧ ਕਰ ਰਹੇ ਹਨ ਦਾ ਸਾਥ ਨਾ ਛੱਡਿਆ ਤਾਂ ਮੈਂ ਜੱਟਾਂ ਵਾਂਗ ਉਹਨੂੰ ਸੜਕਾਂ ਤੇ ਘੜੀਸਾਂਗਾ। ਮੁਸਤਫਾ ਨੇ ਇਲਜ਼ਾਮ ਲਾਇਆ ਕਿ ਜਦੋਂ ਉਨ੍ਹਾਂ 2020 ਦੀਆਂ ਚੋਣਾਂ ਪਿੱਛੋਂ ਨਵਜੋਤ ਸਿੱਧੂ ਨੰ ਮੁੱਖ ਮੰਤਰੀ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਦਿਨ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਜ਼ਰੀਏ ਧਮਕੀ ਮਿਲੀ ਕਿ ਉਸ ਨੂੰ ਸਮਝਾ ਦਿਓ ਕਿ ਜੇ ਉਸ ਨੇ ਫੇਰ ਕਦੇ ਸਿੱਧੂ ਦੇ ਹੱਕ ਵਿਚ ਕੁਝ ਬੋਲਿਆ ਤਾਂ ਮੈਂ ਉਹਨੂੰ ਪੁੱਠਾ ਟੰਗ ਦਿਆਂਗਾ।
Comment here