ਆਮਦਨ ਕਰ ਵਿਭਾਗ ਨੇ ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਲਈ ਅਸਾਮ ਅਤੇ ਹੋਰ ਰਾਜਾਂ ਵਿੱਚ ਚੋਣ ਪ੍ਰਬੰਧਨ ਅਤੇ ਡਿਜੀਟਲ ਮਾਰਕੇਟਿੰਗ ਕਰਨ ਵਾਲੀ ਕੰਪਨੀ ਡਿਜ਼ਾਈਨ ਬਾਕਸਡ ਉੱਤੇ ਛਾਪਾ ਮਾਰਿਆ ਹੈ। ਇਨਕਮ ਟੈਕਸ ਅਧਿਕਾਰੀਆਂ ਨੇ ਕੰਪਨੀ ਦੇ ਚੰਡੀਗੜ੍ਹ, ਮੋਹਾਲੀ, ਸੂਰਤ ਅਤੇ ਬੰਗਲੌਰ ਵਿੱਚ ਸਥਿਤ ਸੱਤ ਸਥਾਨਾਂ ਦੀ ਤਲਾਸ਼ੀ ਲਈ ਹੈ। ਇਸ ਤੋਂ ਇਲਾਵਾ ਕੰਪਨੀ ਦੇ ਐਮਡੀ ਦੇ ਹੋਟਲ ਦੇ ਕਮਰੇ ਦੀ ਵੀ ਤਲਾਸ਼ੀ ਲਈ ਗਈ ਹੈ।

ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਇੱਕ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਛਾਪੇਮਾਰੀ ਦੇ ਦੌਰਾਨ ਬਹੁਤ ਸਾਰੇ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੇਹਿਸਾਬੀ ਆਮਦਨੀ ਅਤੇ ਸੰਪਤੀਆਂ ਦੇ ਤਬਾਦਲੇ ਦੇ ਸਬੂਤ ਹਨ। ਵਿਭਾਗ ਅਨੁਸਾਰ ਛਾਪਿਆਂ ਤੋਂ ਬਰਾਮਦ ਹੋਏ ਦਸਤਾਵੇਜ਼ਾਂ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕੰਪਨੀ ਦੇ ਨਿਰਦੇਸ਼ਕਾਂ ਦੇ ਨਿੱਜੀ ਖਰਚੇ ਵੀ ਕੰਪਨੀ ਦੇ ਕਾਰੋਬਾਰੀ ਖਰਚਿਆਂ ਵਜੋਂ ਦਰਜ ਕੀਤੇ ਗਏ ਹਨ।
Comment here