Site icon SMZ NEWS

ਅੰਡਰ 19 ‘ਚ ਟੀਮ ਇੰਡੀਆ ਦੀ ਕਪਤਾਨੀ ਕਰਨ ਵਾਲੇ ਇਸ ਨੌਜਵਾਨ ਕ੍ਰਿਕਟਰ ਦਾ ਹੋਇਆ ਦੇਹਾਂਤ, ਸਦਮੇ ‘ਚ ਕ੍ਰਿਕਟ ਜਗਤ

ਭਾਰਤ ਦੀ ਅੰਡਰ -19 ਟੀਮ ਦੇ ਸਾਬਕਾ ਕਪਤਾਨ ਅਵੀ ਬਾਰੋਟ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। 29 ਸਾਲਾ ਬਰੋਟ 2020 ਦੀ ਰਣਜੀ ਟਰਾਫੀ ਜੇਤੂ ਸੌਰਾਸ਼ਟਰ ਦੀ ਟੀਮ ਦਾ ਮੈਂਬਰ ਵੀ ਸੀ। ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਬਾਰੋਟ ਦੀ ਮੌਤ ਨੂੰ ਲੈ ਕੇ ਅੱਜ ਆਪਣਾ ਬਿਆਨ ਜਾਰੀ ਕੀਤਾ ਹੈ।

ਬਾਰੋਟ ਨੂੰ ਇੱਕ ਪ੍ਰਤਿਭਾਸ਼ਾਲੀ ਖਿਡਾਰੀ ਦੱਸਦਿਆਂ ਐਸੋਸੀਏਸ਼ਨ ਨੇ ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ ਹੈ। ਇਸ ਨੌਜਵਾਨ ਕ੍ਰਿਕਟਰ ਦੇ ਅਚਾਨਕ ਦਿਹਾਂਤ ਕਾਰਨ ਸਾਰਾ ਕ੍ਰਿਕਟ ਜਗਤ ਵੀ ਸਦਮੇ ਵਿੱਚ ਹੈ। ਸਾਬਕਾ ਭਾਰਤੀ ਬੱਲੇਬਾਜ਼ ਵਸੀਮ ਜਾਫਰ ਨੇ ਵੀ ਬਾਰੋਟ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਅੱਜ ਅਵੀ ਬਾਰੋਟ ਦੇ ਦਿਹਾਂਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, “ਅਵੀ ਬਾਰੋਟ ਦੇ ਅਚਾਨਕ ਦਿਹਾਂਤ ਨਾਲ ਅਸੀਂ ਬਹੁਤ ਸਦਮੇ ਵਿੱਚ ਅਤੇ ਦੁਖੀ ਹਾਂ। ਬਾਰੋਟ ਇੱਕ ਸ਼ਾਨਦਾਰ ਅਤੇ ਬਹੁਤ ਪ੍ਰਤਿਭਾਸ਼ਾਲੀ ਕ੍ਰਿਕਟਰ ਸਨ।” ਐਸੋਸੀਏਸ਼ਨ ਦੇ ਪ੍ਰਧਾਨ ਜੈਦੇਵ ਸ਼ਾਹ ਨੇ ਕਿਹਾ, “ਅਵੀ ਬਾਰੋਟ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਉਸ ਦੇ ਕ੍ਰਿਕਟ SKILLS ਸ਼ਾਨਦਾਰ ਸੀ ਅਤੇ ਨਾਲ ਹੀ ਉਹ ਇੱਕ ਮਹਾਨ ਖਿਡਾਰੀ ਵੀ ਸੀ। ਸਾਰੇ ਘਰੇਲੂ ਮੈਚਾਂ ਵਿੱਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਹ ਬਹੁਤ ਦੋਸਤਾਨਾ ਅਤੇ ਦਿਆਲੂ ਦਿਲ ਵਾਲਾ ਵਿਅਕਤੀ ਸੀ। ਅਸੀਂ ਸਾਰੇ ਉਸ ਦੇ ਦੇਹਾਂਤ ਤੋਂ ਡੂੰਘੇ ਸਦਮੇ ਵਿੱਚ ਹਾਂ।”

ਅਵੀ ਬਾਰੋਟ ਨੇ ਸਾਲ 2011 ਵਿੱਚ ਭਾਰਤ ਦੀ ਅੰਡਰ -19 ਟੀਮ ਦੀ ਕਪਤਾਨੀ ਕੀਤੀ ਸੀ। ਉਸੇ ਸਾਲ, ਉਸਨੂੰ ਅੰਡਰ -19 ਸ਼੍ਰੇਣੀ ਵਿੱਚ ਬੀਸੀਸੀਆਈ ਦੁਆਰਾ ਕ੍ਰਿਕਟਰ ਆਫ਼ ਦਿ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਆਪਣੇ ਛੋਟੇ ਕਰੀਅਰ ਵਿੱਚ, ਬਾਰੋਟ 38 ਪਹਿਲੀ ਸ਼੍ਰੇਣੀ ਦੇ ਮੈਚਾਂ, 17 ਸੂਚੀ ਏ ਮੈਚਾਂ ਅਤੇ 20 ਟੀ -20 ਮੈਚ ਖੇਡੇ ਸੀ।ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ, ਬਾਰੋਟ ਨੇ 48.49 ਦੀ ਪ੍ਰਭਾਵਸ਼ਾਲੀ ਔਸਤ ਨਾਲ 1547 ਦੌੜਾਂ ਬਣਾਈਆਂ ਸਨ। ਬਾਰੋਟ ਨੇ ਘਰੇਲੂ ਸਰਕਟ ਵਿੱਚ ਗੁਜਰਾਤ ਟੀਮ ਲਈ ਖੇਡਦਿਆਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਸੌਰਾਸ਼ਟਰ ਦੀ ਟੀਮ ਵਿੱਚ ਸ਼ਾਮਿਲ ਹੋ ਗਿਆ ਅਤੇ 2019-20 ਸੀਜ਼ਨ ਦੀ ਰਣਜੀ ਟਰਾਫੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਸਾਲ ਦੇ ਸ਼ੁਰੂ ਵਿੱਚ, ਬਾਰੋਟ ਨੇ ਗੋਆ ਦੇ ਖਿਲਾਫ ਸੱਯਦ ਮੁਸ਼ਤਾਕ ਅਲੀ ਟੀ -20 ਟਰਾਫੀ ਵਿੱਚ ਸ਼ਾਨਦਾਰ ਸੈਂਕੜਾ ਲਗਾ ਕੇ ਸਨਸਨੀ ਪੈਦਾ ਕੀਤੀ ਸੀ।

Exit mobile version