Farmer NewsNationNewsPunjab news

ਲਖੀਮਪੁਰ ਮਾਮਲਾ : ਟਿਕੈਤ ਨੇ ਕਿਹਾ -‘ਪੁਲਿਸ ਦੀ ਹਿੰਮਤ ਨਹੀਂ ਕਿ ਮੰਤਰੀ ਦੇ ਪੁੱਤ ਤੋਂ ਕਰੇ ਪੁੱਛਗਿੱਛ’, ਰਿਮਾਂਡ ‘ਤੇ ਲਈ ਚੁਟਕੀ

ਲਖੀਮਪੁਰ ਖੀਰੀ ਘਟਨਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਦੀ ਅੱਜ ਟਿਕੁਨੀਆ ਪਿੰਡ ਵਿੱਚ ਅੰਤਿਮ ਅਰਦਾਸ ਹੋਈ ਹੈ। ਇਸ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਮੌਜੂਦ ਸਨ।

tikait statement on lakhimpur kheri

ਇਸ ਦੌਰਾਨ ਉਨ੍ਹਾਂ ਨੇ ਲਖੀਮਪੁਰ ਘਟਨਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ‘ਤੇ ਤੰਜ ਕਸਿਆ ਹੈ। ਟਿਕੈਤ ਨੇ ਪੁਲਿਸ ‘ਤੇ ਵੀ ਸਵਾਲ ਚੁੱਕੇ ਹਨ। ਰਾਕੇਸ਼ ਟਿਕੈਤ ਨੇ ਕਿਹਾ, “ਫਿਲਹਾਲ ਰੈੱਡ ਕਾਰਪੇਟ ਗ੍ਰਿਫਤਾਰੀਆਂ ਹੋਈਆਂ ਹਨ। ਗੁਲਦਸਤੇ ਵਾਲਾ ਰਿਮਾਂਡ ਹੈ। ਕਿਸੇ ਵੀ ਪੁਲਿਸ ਅਧਿਕਾਰੀ ਦੀ ਹਿੰਮਤ ਨਹੀਂ ਹੈ ਕਿ ਪੁੱਛਗਿੱਛ ਕਰੇ।” ਟਿਕੈਤ ਨੇ ਕਿਹਾ ਕਿ ਜਦੋਂ ਤੱਕ ਅਜੈ ਮਿਸ਼ਰਾ (ਗ੍ਰਹਿ ਰਾਜ ਮੰਤਰੀ) ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਸਾਡਾ ਅੰਦੋਲਨ ਜਾਰੀ ਰਹੇਗਾ। ਪਿਉ-ਪੁੱਤਰ ਤੋਂ ਪੁੱਛਗਿੱਛ ਹੋਵੇਗੀ, ਤਦ ਹੀ ਲਖੀਮਪੁਰ ਦੀ ਸਾਜ਼ਿਸ਼ ਦਾ ਖੁਲਾਸਾ ਹੋਵੇਗਾ।

ਲਖੀਮਪੁਰ ਖੀਰੀ ਮਾਮਲੇ ‘ਚ ਪ੍ਰਸ਼ਾਸਨ ਨਾਲ ਗੱਲਬਾਤ ਲਈ ਰਾਕੇਸ਼ ਟਿਕੈਤ ‘ਤੇ ਸਵਾਲ ਚੁੱਕੇ ਗਏ ਸਨ। ਉਨ੍ਹਾਂ ਇਸ ਬਾਰੇ ਸਪਸ਼ਟੀਕਰਨ ਵੀ ਦਿੱਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ, “ਕਿਹਾ ਜਾ ਰਿਹਾ ਹੈ ਕਿ ਸਮਝੌਤਾ ਛੇਤੀ ਕਰਵਾ ਦਿੱਤਾ। ਸਾਰਿਆਂ ਨੇ ਮਿਲ ਕੇ ਸਮਝੌਤਾ ਕੀਤਾ। ਦੂਜੇ ਪਾਸੇ, ਘਰਾਂ ਵਿੱਚ ਲਾਸ਼ਾਂ ਰੱਖੀਆਂ ਸੀ। ਅੰਦੋਲਨ ਨੂੰ ਖਰਾਬ ਕਰਨ ਵਾਲੇ ਲੋਕ ਅਜਿਹੇ ਦੋਸ਼ ਲਗਾਉਂਦੇ ਹਨ।”

Comment here

Verified by MonsterInsights