ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਨੂੰ ਸਮਰਪਿਤ ਦੋ ਰੋਜ਼ਾ ‘ਸਿੱਖ ਇਤਿਹਾਸ ਅੰਤਰਰਾਸ਼ਟਰੀ ਕਾਨਫਰੰਸ’ ਭਲਕੇ 2 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਰਵਾਈ ਜਾ ਰਹੀ ਹੈ। ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਇਤਿਹਾਸਕਾਰਾਂ ਦੇ ਖੋਜ ਕਾਰਜਾਂ ਨੰ ਉਤਸ਼ਾਹਿਤ ਕਰਨ ਲਈ 50 ਸਾਲਾਂ ਬਾਅਦ ਕਰਵਾਈ ਜਾ ਰਹੀ ਇਹ ਇੱਕੀਵੀਂ ਸਦੀ ਦੀ ਪਹਿਲੀ ਕਾਨਫਰੰਸ ਹੈ।

ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਪੰਥ ਦੀਆਂ ਸਮੂਹ ਜਥੇਬੰਦੀਆਂ ਸੰਪਰਦਾਵਾਂ, ਵਿਅਕਤੀ ਵਿਸ਼ੇਸ਼ਾਂ, ਵਿਦਿਆਰਥੀਆਂ ਆਦਿ ਨੂੰ ਸ਼ਮੂਲੀਅਤ ਲਈ ਸੱਦਾ ਦਿੱਤਾ ਗਿਆ ਹੈ। ਕਾਨਫਰੰਸ ਵਿਚ ਉੱਚਤਮ ਦਰਜੇ ਦੇ ਪਰਚਿਆਂ ਨੂੰ ਪੁਸਤਕ ਰੂਪ ਵਿਚ ਛਪਵਾਇਆ ਅਤੇ ਆਨਲਾਇਨ ਸਾਂਝੇ ਕਿਤੇ ਜਾਣਗੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹਿਣ ਵਾਲੇ ਖੋਜ ਪੱਤਰਾਂ ਨੂੰ 31000 , 21000, 11000, ਰੁਪਏ ਦੀ ਇਨਾਮੀ ਰਾਸ਼ੀ ਦੀ ਵੰਡ ਕੀਤੀ ਜਾਵੇਗੀ।
ਇਸ ਸਬੰਧੀ ‘ਸਿਖ ਹਿਸਟਰੀ ਕਾਨਫਰੰਸ ਬੋਰਡ’ ਦੇ ਹਰਵਿੰਦਰ ਸਿੰਘ ਖਾਲਸਾ ਬਠਿੰਡਾ ਅਤੇ ਸਤਿੰਦਰ ਸਿੰਘ ਲੁਧਿਆਣਾ ਨੇ ਦੱਸਿਆ ਕਿ ਇਹ ਕਾਨਫਰੰਸ ਹਰ ਸਾਲ ਕਰਵਾਈ ਜਾਇਆ ਕਰੇਗੀ ਅਤੇ ਸਾਲ ਭਰ ਵਿਚ ਵੱਖ-ਵੱਖ ਸੈਮੀਨਾਰ ਤੇ ਖੋਜ ਕਾਰਜ ਚੱਲਦੇ ਰਹਿਣਗੇ। ਸਾਰੇ ਖੋਜ ਕਾਰਜ ਟੀਮ ਵਰਕ ਦੇ ਨਾਲ ਆਧੁਨਿਕ ਤਕਨੀਕਾਂ ਰਾਹੀਂ ਮੁਕੰਮਲ ਹੋਣਗੇ।
Comment here