Site icon SMZ NEWS

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੂੰ ਚੋਣਾਂ ‘ਚ ‘ਗੈਰਕਨੂੰਨੀ ਪੈਸੇ’ ਦੀ ਵਰਤੋਂ ਕਰਨ ਦਾ ਪਾਇਆ ਗਿਆ ਦੋਸ਼ੀ, ਮਿਲੀ ਇਹ ਸਜ਼ਾ

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਵੀਰਵਾਰ ਨੂੰ 2012 ਵਿੱਚ ਮੁੜ ਚੋਣ ਲੜਨ ਦੀ ਅਸਫਲ ਕੋਸ਼ਿਸ਼ ਦੇ ਲਈ Illegal campaign financing ਦਾ ਦੋਸ਼ੀ ਪਾਇਆ ਗਿਆ ਹੈ। ਸਾਬਕਾ ਰਾਸ਼ਟਰਪਤੀ ਨੂੰ ਇੱਕ ਸਾਲ ਦੀ ਨਜ਼ਰਬੰਦੀ ਦੀ ਸਜ਼ਾ ਵੀ ਸੁਣਾਈ ਗਈ ਹੈ।

ਅਦਾਲਤ ਉਨ੍ਹਾਂ ਨੂੰ ਇਲੈਕਟ੍ਰੌਨਿਕ ਨਿਗਰਾਨੀ ਵਾਲਾ ਬਰੇਸਲੈੱਟ ਪਵਾ ਕੇ ਘਰ ਵਿੱਚ ਆਪਣੀ ਸਜ਼ਾ ਪੂਰੀ ਕਰਨ ਦੀ ਆਗਿਆ ਦੇਵੇਗੀ। ਸਰਕੋਜ਼ੀ 2007 ਤੋਂ 2012 ਤੱਕ ਫਰਾਂਸ ਦੇ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਨੇ ਕੁੱਝ ਵੀ ਗਲਤ ਕਰਨ ਤੋਂ ਸਖਤ ਇਨਕਾਰ ਕੀਤਾ ਹੈ। ਸੰਭਾਵਨਾ ਹੈ ਕਿ ਉਹ ਇਸ ਫੈਸਲੇ ਦੇ ਖਿਲਾਫ ਅਪੀਲ ਕਰਨਗੇ। ਫੈਸਲਾ ਸੁਣਾਏ ਜਾਣ ਦੇ ਸਮੇਂ ਸਰਕੋਜ਼ੀ ਪੈਰਿਸ ਦੀ ਅਦਾਲਤ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ‘ਤੇ 27.5 ਮਿਲੀਅਨ ਡਾਲਰ ਦੀ ਵੱਧ ਤੋਂ ਵੱਧ ਕਨੂੰਨੀ ਰਕਮ ਤੋਂ ਦੁਗਣੇ ਖਰਚ ਦਾ ਦੋਸ਼ ਹੈ। ਉਨ੍ਹਾਂ ਨੂੰ ਸਮਾਜਵਾਦੀ ਨੇਤਾ ਫਰਾਂਸਵਾ ਓਲਾਂਦ ਨੇ ਹਰਾਇਆ ਸੀ। ਅਦਾਲਤ ਨੇ ਕਿਹਾ ਕਿ ਸਰਕੋਜ਼ੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਪੈਸਾ ਖਰਚ ਕਰਨ ਦੀ ਸੀਮਾ ਪਾਰ ਹੋ ਚੁੱਕੀ ਹੈ। ਪਰ ਇਸਦੇ ਬਾਅਦ ਵੀ, ਉਨ੍ਹਾਂ ਨੇ ਵਾਧੂ ਖਰਚਿਆਂ ‘ਤੇ ਲਗਾਮ ਨਹੀਂ ਲਗਾਈ। ਸਾਬਕਾ ਰਾਸ਼ਟਰਪਤੀ ਸਰਕੋਜ਼ੀ ਲੰਮੇ ਸਮੇਂ ਤੋਂ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਇਨਕਾਰ ਕਰਦੇ ਆ ਰਹੇ ਹਨ। ਮਈ ਅਤੇ ਜੂਨ ਵਿੱਚ ਵੀ ਉਨ੍ਹਾਂ ਨੇ ਅਦਾਲਤ ਵਿੱਚ ਨਿਰਦੋਸ਼ ਹੋਣ ਦੀ ਗੱਲ ਕਹੀ ਸੀ।

ਇਸ ਦੇ ਨਾਲ ਹੀ, ਸੁਣਵਾਈ ਦੇ ਦੌਰਾਨ, ਸਰਕੋਜ਼ੀ ਨੇ ਅਦਾਲਤ ਨੂੰ ਦੱਸਿਆ ਕਿ ਵਾਧੂ ਪੈਸੇ ਉਨ੍ਹਾਂ ਦੀ ਮੁਹਿੰਮ ਲਈ ਨਹੀਂ ਵਰਤੇ ਗਏ, ਬਲਕਿ ਦੂਜੇ ਲੋਕਾਂ ਨੂੰ ਅਮੀਰ ਬਣਾਉਣ ਵਿੱਚ ਸਹਾਇਤਾ ਕੀਤੀ.ਗਈ ਸੀ। ਉਨ੍ਹਾਂ ਨੇ ਕਿਸੇ ਵੀ ਧੋਖਾਧੜੀ ਦੇ ਇਰਾਦੇ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਇਹ ਵੀ ਕਿਹਾ ਕਿ ਉਹ ਰੋਜ਼ਮਰ੍ਹਾ ਦੇ ਕਾਰਜਕ੍ਰਮ ਨੂੰ ਨਹੀਂ ਸੰਭਾਲਦੇ ਸੀ, ਕਿਉਂਕਿ ਉਨ੍ਹਾਂ ਕੋਲ ਅਜਿਹਾ ਕਰਨ ਲਈ ਇੱਕ ਟੀਮ ਸੀ। ਇਸ ਲਈ, ਉਨ੍ਹਾਂ ਨੂੰ ਖਰਚ ਦੀ ਮਾਤਰਾ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਤੋਂ ਇਲਾਵਾ 13 ਹੋਰ ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿੱਚ ਰਿਪਬਲਿਕਨ ਪਾਰਟੀ ਦੇ ਮੈਂਬਰ, ਲੇਖਾਕਾਰ ਅਤੇ ਰੈਲੀ ਆਯੋਜਕ ਸ਼ਾਮਿਲ ਹਨ। ਉਨ੍ਹਾਂ ਸਾਰਿਆਂ ‘ਤੇ ਜਾਅਲਸਾਜ਼ੀ, ਵਿਸ਼ਵਾਸ ਦੀ ਉਲੰਘਣਾ, ਧੋਖਾਧੜੀ ਅਤੇ ਗੈਰਕਨੂੰਨੀ ਫੰਡਿੰਗ ਸਮੇਤ ਕਈ ਦੋਸ਼ ਲਗਾਏ ਗਏ ਹਨ।

Exit mobile version