Site icon SMZ NEWS

ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ਫਿਲਮ CHAL MERA PUTT 3 ਦਾ ਟ੍ਰੇਲਰ ਹੋਇਆ ਰਿਲੀਜ਼

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜੋ ਕਿ ਆਪਣੀ ਐਲਬਮ judaa 3 ਦੇ ਕਾਰਨ ਚਰਚਾ ਦੇ ਵਿੱਚ ਹਨ। ਜਿਸ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ ਤੇ ਗੀਤ ਟਰੇਂਡਿੰਗ ਵਿੱਚ ਚੱਲ ਰਹੇ ਹਨ। ਹਜੇ ਲੋਕਾਂ ਦੇ ਮਨਾਂ ਤੋਂ ਉਹਨਾਂ ਦੀ ਐਲਬਮ ਦਾ ਚਾਅ ਨਹੀਂ ਉਤਰਿਆ ਸੀ ਕਿ ਉਹਨਾਂ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ CHAL MERA PUTT 3 ਦਾ ਪੋਸਟਰ ਸ਼ੇਅਰ ਕਰ ਦਿੱਤਾ ਸੀ।

ਦਰਸ਼ਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਅਤੇ ਹੁਣ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਭ ਦੇ ਚਲਦੇ ਅਮਰਿੰਦਰ ਗਿੱਲ ਦੇ ਵਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ ਜੋ ਕਿ ਉਹਨਾਂ ਦੀ ਆਉਣ ਵਾਲੀ ਅਗਲੀ ਫਿਲਮ ‘ਚੱਲ ਮੇਰਾ ਪੁੱਤ 3’ ਦਾ ਟ੍ਰੇਲਰ ਹੈ। ਟ੍ਰੇਲਰ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਸਿੰਮੀ ਅਤੇ ਅਮਰਿੰਦਰ ਦਾ ਵਿਆਹ ਹਜੇ ਹੋਣਾ ਹੈ।

ਹਾੱਸਾ-ਮਜ਼ਾਕ ਟ੍ਰੇਲਰ ਵਿੱਚ ਸਾਨੂੰ ਉਦਾਂ ਹੀ ਵੇਖਣ ਨੂੰ ਮਿਲ ਰਿਹਾ ਹੈ। ਬਾਕੀ ਦੇ ਕਲਾਕਾਰ ਵੀ ਅਪਗ੍ਰੇਡ ਹੋ ਚੁੱਕੇ ਹਨ। ਟ੍ਰੇਲਰ ਸ਼ੇਅਰ ਕਰਦੇ ਹੋਏ ਅਮਰਿੰਦਰ ਨੇ ਲਿਖਿਆ ਹੈ CHAL MERA PUTT 3 TRAILER OUT NOW 1st Oct 2021 ਹੁਣ ਉਡੀਕ ਹੈ ਫਿਲਮ ਦੇ ਰਿਲੀਜ਼ ਹੋਣ ਦੀ ਕਿਉਂਕਿ ਦਰਸ਼ਕਾਂ ਦੇ ਮਨਾਂ ‘ਚ ਉਤਸ਼ਾਹ ਭਰ ਚੁੱਕਾ ਹੈ ਜੋ ਅਸੀਂ ਕੰਮੈਂਟਾਂ ਵਿੱਚ ਪੜ੍ਹ ਚੁੱਕੇ ਹਾਂ।

Exit mobile version