ਰਾਜਪੁਰਾ ਨੂੰ ਪੰਜਾਬ ‘ਚ ਵਧੀਆ ਮੋਹਰੀ ਹਲਕਾ ਤੇ ਮੋਹਾਲੀ ਦੀ ਤਰਜ਼ ‘ਤੇ ਵਿਕਾਸ ਕਰਨ ਦੇ ਸ. ਸੁਖਬੀਰ ਸਿੰਘ ਜੀ ਬਾਦਲ ਵਾਅਦੇ ਤੋਂ ਬਾਅਦ ਸੰਗਤ ਦੇ ਦਿੱਤੇ ਜਾ ਰਹੇ ਪਿਆਰ ਸਦਕਾ ਹੀ ਫਤਹਿ ਹਾਸਿਲ ਕਰਕੇ ਸਿਆਸੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹਲਕਾ ਰਾਜਪੁਰਾ ਨੇ ਆਪਣੇ ਨਿਵਾਸ ਸਥਾਨ ‘ਤੇ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਪਿੰਡ ਬਖਸ਼ੀ ਵਾਲਾ ਦੇ ਨੌਜਵਾਨ ਆਗੂਆਂ ਨੂੰ ਸ਼ਾਮਲ ਕਰਨ ਸਮੇ ਕੀਤਾ।
ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਣ ਤੇ ਇਨ੍ਹਾਂ ਨੌਜਵਾਨ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਹਲਕੇ ਦੇ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਨਿਸ਼ਾਨ ਦੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਹਲਕਾ ਰਾਜਪੁਰਾ ‘ਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਵੱਡੀ ਲਹਿਰ ਚੱਲ ਰਹੀ ਹੈ, ਜਿਸ ਸਦਕਾ ਇਹ ਸੀਟ ਜਿੱਤ ਹਲਕਾ ਵਾਸੀ ਪਾਰਟੀ ਦੀ ਝੋਲੀ ਪਾਉਣਗੇ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ।
ਇਨ੍ਹਾਂ ਨੋਜਵਾਨ ਆਗੂਆਂ ਵਿੱਚ ਕੁਲਦੀਪ ਸਿੰਘ, ਮਨੀ ਸਿੰਘ, ਗੁਰਜੰਟ ਸਿੰਘ, ਅਮੀਤ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ ਸੋਨੀ ਆਦਿ ਨੇ ਕਿਹਾ ਕਿ ਉਹ ਪਿਛਲੇ ਦਸ ਸਾਲਾਂ ਤੋਂ ਕਾਂਗਰਸ ਪਾਰਟੀ ਲਈ ਸੇਵਾ ਨਿਭਾਉਂਦੇ ਆ ਰਹੇ ਹਨ ਪਰ ਪਾਰਟੀ ਦੇ ਪੰਜਾਬ ਵਿਰੋਧੀ ਫੈਸਲਿਆਂ ਤੋਂ ਦੁਖੀ ਹੋ ਕੇ ਅੱਜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ ਅਤੇ ਹਲਕੇ ਦੇ ਮੁੱਖ ਸੇਵਾਦਾਰ ਚਰਨਜੀਤ ਸਿੰਘ ਬਰਾੜ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਦਾਅਵਾ ਕੀਤਾ ਅਤੇ ਜਲਦ ਹੀ ਪਿੰਡ ‘ਚ ਵੱਡਾ ਸਮਾਗਮ ਉਲੀਕ ਕੇ ਚਰਨਜੀਤ ਸਿੰਘ ਬਰਾੜ ਨੂੰ ਬੁਲਾ ਕੇ ਲੋਕਾਂ ਦੇ ਰੂ ਬ ਰੂ ਕਰਾਂਗੇ, ਇਸ ਮੌਕੇ ‘ਤੇ ਹਰਜੀਤ ਸਿੰਘ ਖੰਗੂੜਾ, ਐਡਵੋਕੇਟ ਅਰਪਨ ਸਿੰਘ ਬਰਾੜ ਤੇ ਨਿਤਿਨ ਰੇਖੀ ਵੀ ਹਾਜ਼ਰ ਸਨ।
Comment here