ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਪਾਇਲ ਵਿੱਚ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਹਲਕਾ ਪਾਇਲ ਤੋਂ ਸੋਸ਼ਲ ਵਰਕਰ ਤੇ ਬੋਪਾਰਾਏ ਇਲੈਕਟ੍ਰੀਕਲਸ ਤੇ ਇਲੈਕਟ੍ਰਾਨਿਕਸ ਦੇ ਐਮਡੀ ਜਗਦੇਵ ਸਿੰਘ ਬੋਪਾਰਾਏ ਆਪਣੀ ਟੀਮ ਨਾਲ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਗਦੇਵ ਸਿੰਘ ਬੋਪਾਰਾਏ ਨੂੰ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਬੋਪਾਰਾਏ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਅਕਾਲੀ ਦਲ ਦਾ 100 ਸਾਲਾਂ ਦਾ ਇਤਿਹਾਸ ਹੈ ਅਤੇ ਆਪਣੇ ਪਹਿਲੇ ਸਿਧਾਂਤਾਂ ‘ਤੇ ਹੀ ਚੱਲ ਰਹੀ ਹੈ। ਬਾਦਲ ਨੇ ਕਿਹਾ ਕਿ ਇਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਰਿਹਾ ਹਾਂ ਅਤੇ ਜਗਦੇਪ ਬੋਪਾਰਾਏ ਨੂੰ ਪਾਰਟੀ ਦਾ ਉਪ ਪ੍ਰਧਾਨ ਐਲਾਨ ਕਰਦਾ ਹਾਂ।
ਇਸ ਦੇ ਨਾਲ ਬੋਪਾਰਾਏ ਕੰਪਨੀ ਦੇ ਡਾਇਰੈਕਟਰ ਹਰਦੀਪ ਸਿੰਘ ਬੋਪਾਰਾਏ ਤੇ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਚਾਚਾ ਮੋਹਨ ਸਿੰਘ ਪਾਇਲ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ।
ਇਸ ਦੌਰਾਨ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਪਾਰਟੀ ਇਸ ਲਈ ਛੱਡੀ ਕਿਉਂਕਿ ਉਨ੍ਹਾਂ ਕਦੇ ਕੋਈ ਅਹੁਦਾ ਨਹੀਂ ਮੰਗਿਆ ਪਰ ਇਨਕਮ ਨੂੰ ਲੈ ਕੇ ਉਨ੍ਹਾਂ ਨਾਲ ਘਪਲਾ ਕੀਤਾ ਗਿਆ ਜਿਸ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ। ਜਿਹੜਾ ਕੰਮ 24 ਘੰਟਿਆਂ ਵਿੱਚ ਹੋ ਸਕਦਾ ਸੀ ਉਹ ਤਿੰਨ ਅਦਾਲਤਾਂ ਵਿੱਚ ਲੜਾਈ ਲੜਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਕਾਂਗਰਸ ਨੇ ਮੇਰਾ ਸਾਥ ਦੇਣ ਦੀ ਥਾਂ ਦੋਸ਼ੀ ਨੂੰ ਸੁਪੋਰਟ ਕੀਤੀ, ਜਿਸ ਕਰਕੇ ਮੈਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ।
ਇਸ ਦੌਰਾਨ ਲਖਵਿੰਦਰ ਸਿੰਘ ਪਾਇਲ, ਵਰਿੰਦਰ ਕੁਮਾਰ ਬਾਵਾ ਪਾਇਲ, ਵਿਜੇ ਕੁਮਾਰ ਪਾਇਲ, ਸੁਰਜੀਤ ਸਿੰਘ ਪਾਇਲ, ਕਰਨੈਲ ਸਿੰਘ ਗੁਡਾਣੀ ਖੁਰਦ, ਸੁਰਜੀਤ ਸਿੰਘ ਗੁਢਾਣੀ ਖੁਰਦ, ਸੁਰਜੀਤ ਸਿੰਘ ਗੁਢਾਣੀ ਖੁਰਦ, ਸੁਖਵਿੰਦਰ ਸਿੰਘ ਕੁਢਾਣੀ ਖੁਰਦ, ਲਖਵਵੀਰ ਸਿੰਘ ਗੁਢਾਣੀ ਖੁਰਦ, ਗੁਰਮਿੰਦਰ ਸਿੰਘ ਹੈੱਪੀ ਗੁਢਾਣੀ ਖੁਰਦ ਹਰਮੀਤ ਸਿੰਘ ਮਕਸੋਦਰਾ, ਗੁਰਮੇਲ ਸਿੰਘ ਮਕਸੋਦਰਾ, ਜਸਪ੍ਰੀਤ ਸਿੰਘ ਮਕਸੋਦਰਾ, ਅਵਤਾਰ ਸਿੰਘ ਮਕਸੋਦਰਾ, ਸਰਬਜੀਤ ਸਿੰਘ ਮਕਸੋਦਰਾ, ਮੇਲੀ ਰਾਮ ਦਉਮਾਜਰਾ, ਰਾਜ ਸਿੰਘ ਸ਼ਾਹਪੁਰ, ਬਲਵੀਰ ਸਿੰਘ ਗੁਢਾਣੀ ਕਲਾਂ, ਬੂਟਾ ਸਿੰਘ ਬਾਗਲੀ ਨੇ ਵੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।
Comment here