Site icon SMZ NEWS

ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਹਰਿਆਣਾ ਦੇ CM ਖੱਟਰ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਨਵ -ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰਿਆਣਾ ਸਕੱਤਰੇਤ ਵਿੱਚ ਆ ਕੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਰਸਮੀ ਮੁਲਾਕਾਤ ਕੀਤੀ।

ਖੱਟਰ ਨੇ ਉਨ੍ਹਾਂ ਨੂੰ ਅਰਜੁਨ ਕ੍ਰਿਸ਼ਨ ਰੱਥ ਦਾ ਮਾਡਲ, ਸ਼ਾਲ ਅਤੇ ਗੁਲਦਸਤਾ ਭੇਂਟ ਕੀਤਾ। ਦੱਸ ਦੇਈਏ ਕਿ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਖੱਟਰ ਨੇ ਉਨ੍ਹਾਂ ਨੂੰ ਫੋਨ ਕਰਕੇ ਵਧਾਈ ਵੀ ਦਿੱਤੀ ਸੀ।

ਇਸ ਦੌਰਾਨ ਚੰਨੀ ਨੇ ਖੱਟਰ ਨੂੰ ਜਲਦੀ ਮਿਲਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਸਨੇ ਨਿਭਾਇਆ। ਤਸਵੀਰਾਂ ਵਿੱਚ ਵੇਖੋ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦੀ ਝਲਕ।

Exit mobile version