Site icon SMZ NEWS

BJP ਆਗੂ ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਵਿਵਾਦਤ ਬਿਆਨ, ਕਿਹਾ – ‘Bureaucracy ਦੀ ਔਕਾਤ ਹੀ ਕੀ, ਸਾਡੀਆਂ ਚੱਪਲਾਂ ਚੱਕਦੀ ਹੈ’

ਭਾਜਪਾ ਦੀ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਅੱਜ ਇੱਕ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਨੌਕਰਸ਼ਾਹੀ ਯਾਨੀ ਕਿ Bureaucracy ਨੂੰ ਚੱਪਲਾਂ ਚੁੱਕਣ ਵਾਲਾ ਦੱਸਿਆ ਹੈ l

ਉਮਾ ਭਾਰਤੀ ਨੇ ਕਿਹਾ ਕਿ ਨੌਕਰਸ਼ਾਹੀ ਕੁੱਝ ਵੀ ਨਹੀਂ ਹੈ, ਇਹ ਚੱਪਲਾਂ ਚੁੱਕਣ ਵਾਲੀ ਹੁੰਦੀ ਹੈ। ਸਾਡੀਆਂ ਚੱਪਲਾਂ ਚੱਕਦੀ ਹੈ। ਅਸੀਂ ਸਿਰਫ ਇਸਦੇ ਲਈ ਸਹਿਮਤ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਕੀ ਸੋਚਦੇ ਹੋ, ਅਫਸਰਸ਼ਾਹੀ ਨੇਤਾ ਘੁਮਾਉਂਦੀ ਹੈ? ਨਹੀਂ, ਨਹੀਂ, ਗੱਲਬਾਤ ਪਹਿਲਾਂ ਪ੍ਰਾਈਵੇਟ ਵਿੱਚ ਹੁੰਦੀ ਹੈ, ਫਿਰ ਨੌਕਰਸ਼ਾਹੀ ਇਸਨੂੰ ਇੱਕ ਫਾਈਲ ਬਣਾ ਕੇ ਲਿਆਉਂਦੀ ਹੈ। ਸਾਨੂੰ ਪੁੱਛੋ, 11 ਸਾਲਾਂ ਤੋਂ ਕੇਂਦਰ ਵਿੱਚ ਮੰਤਰੀ ਰਹੇ, ਮੁੱਖ ਮੰਤਰੀ ਰਹੇ। ਪਹਿਲਾਂ ਅਸੀਂ ਗੱਲ ਕਰਦੇ ਹਾਂ, ਚਰਚਾ ਕਰਦੇ ਹਾਂ, ਫਿਰ ਫਾਈਲ ‘ਤੇ ਕਾਰਵਾਈ ਕੀਤੀ ਜਾਂਦੀ ਹੈ।

ਉਮਾ ਭਾਰਤੀ ਨੇ ਕਿਹਾ ਕਿ ਸਭ ਕੁੱਝ ਬਕਵਾਸ ਹੈ, ਨੌਕਰਸ਼ਾਹੀ ਘੁਮਾਉਂਦੀ ਹੈ। ਘੁੰਮਾ ਹੀ ਨਹੀਂ ਸਕਦੀ, ਉਨ੍ਹਾਂ ਦੀ ਔਕਾਤ ਕੀ ਹੈ? ਅਸੀਂ ਉਨ੍ਹਾਂ ਨੂੰ ਤਨਖਾਹ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਨਿਯੁਕਤੀਆਂ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਤਰੱਕੀਆਂ (ਪ੍ਰਮੋਸ਼ਨ ) ਅਤੇ Demotion ਦੇ ਰਹੇ ਹਾਂ। ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ। ਅਸਲ ਗੱਲ ਇਹ ਹੈ ਕਿ ਅਸੀਂ ਆਪਣੀ ਰਾਜਨੀਤੀ ਨੌਕਰਸ਼ਾਹੀ ਦੇ ਬਹਾਨੇ ਕਰਦੇ ਹਾਂ।

Exit mobile version