News

8 ਅਗਸਤ ਦੀ ਰਾਤ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਤੇ ਟਿਫਿਨ ਬੰਬ ਬਲਾਸਟ ਨਾਲ ਆਇਲ ਟੈਂਕਰ ਉਠਾਉਣ ਦੇ ਇਰਾਦੇ ਅੱਗ ਲਾਉਣ ਦੀ ਘਟਨਾ ਦੇ ਚਾਰ ਦੌਸ਼ੀ ਪੁਲਿਸ ਨੇ ਕੀਤੇ ਗਿਰਫਤਾਰ

ਬੀਤੀ 8 ਅਗਸਤ ਦੀ ਰਾਤ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਤੇ ਟਿਫਿਨ ਬੰਬ ਨਾਲ ਆਇਲ ਟੈਂਕਰ ਨੂੰ ਉਠਾਉਣ ਲਈ ਅਗ ਲਾਉਣ ਵਾਲੇ ਚਾਰ ਦੌਸ਼ੀਆ ਨੂੰ ਪੁਲਿਸ ਵਲੌ ਗਿਰਫਤਾਰ ਕਰ ਲਿਆ ਗਿਆ ਹੈ ਜਿਸਦੇ ਚਲਦੇ ਪਤਰ ਕਾਰਾ ਨਾਲ ਜਾਣਕਾਰੀ ਸਾਂਝੀ ਕਰਦਿਆ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ ਐਸ ਪੀ ਰੂਰਲ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਬੀਤੀ ਅਠ ਅਗਸਤ ਦੀ ਰਾਤ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਤੇ ਕੁਝ ਨੋਜਵਾਨਾ ਵਲੌ ਟਿਫਿਨ ਬੰਬ ਦੇ ਨਾਲ ਆਇਲ ਟੈਂਕਰ ਨੂੰ ਉਠਾਉਣ ਦੇ ਇਰਾਦੇ ਨਾਲ ਅਗ ਲਾਉਣ ਦੀ ਘਟਨਾ ਨੂੰ ਅੰਜਾਮ ਦੇ ਵਡਾ ਹਾਦਸਾ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਚਾਰ ਦੌਸ਼ੀਆ ਨੂੰ ਪੁਲਿਸ ਵਲੌ ਗਿਰਫਤਾਰ ਕਰ ਲਿਆ ਗਿਆ ਹੈ ਜੋ ਕਿ 15 ਅਗਸਤ ਦੇ ਮੱਦੇ ਨਜਰ ਇਸ ਘਟਨਾ ਨੂੰ ਅੰਜਾਮ ਦੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ਵਿਚ ਸਨ।

ਇਹ ਟਿਫਿਨ ਬੰਬ ਮੇਨ ਦੌਸ਼ੀ ਰੂਬਲ ਜੌ ਕਿ ਅਜਨਾਲਾ ਤੌ ਕਤਲ ਕੇਸ ਵਿਚ ਵਾੰਟੇਡ ਸੀ ਅਤੇ ਉਸਨੂੰ ਉਹਨਾ ਵਲੌ 6 ਅਗਸਤ ਨੂੰ ਕਪੂਰਥਲਾ ਤੌ ਗੁਰਮੁਖ ਬਰਾੜ ਵਲੌ ਰਖੇ ਇਹ ਟਿਫਿਨ ਬੰਬ ਲੈ ਕੇ ਅਜਨਾਲੇ ਪਹੁੰਚਿਆ ਸੀ ਨੂੰ ਅੰਬਾਲਾ ਤੌ ਗਿਰਫਤਾਰ ਕਰ ਲਿਆ ਗਿਆ ਹੈ।

ਇਹਨਾਂ ਚਾਰ ਦੋਸ਼ੀਆਂ ਰੂਬਲ, ਗੌਪੀ, ਵਿਕੀ ਅਤੇ ਮਲਕੀਤ ਨਾਮ ਦੇ ਇਹ ਦੌਸ਼ੀਆ ਪਾਕਿਸਤਾਨ ਦੇ ਇਕ ਕਾਸਿਮ ਨਾਮ ਦੀ ਆਈ ਡੀ ਦੇ ਟਚ ਵਿਚ ਸਨ ਜਿਹਨਾ ਨੂੰ ਇਸ ਨਾਲ ਆਈ ਐਸ ਆਈ ਅੱਤਵਾਦੀ ਲਖਬੀਰ ਰੋਡੇ ਨੇ ਮਿਲਿਆ ਸੀ ਅਤੇ ਲਖਬੀਰ ਰੋਡੇ ਨੇ ਹੀ ਪੰਜਾਬ ਵਿਚ ਟਿਫਿਨ ਬੰਬ ਭੇਜੇ ਸਨ।

ਇਸ ਸਾਰੀ ਘਟਨਾ ਤੌ ਇਹ ਸਾਫ ਹੋਇਆ ਹੈ ਕਿ ਇਹ ਸਾਰੇ ਟਿਫਿਨ ਬੰਬ 15 ਨੂੰ ਪੰਜਾਬ ਵਿਚ ਇਕ ਵਡੀ ਘਟਨਾ ਨੂੰ ਅੰਜਾਮ ਦੇਣ ਲਈ ਭੇਜੇ ਗਏ ਸਨ ਤਾ ਜੌ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਅਤੇ 40 ਦਿਨਾਂ ਵਿਚ 4 ਮਡਿਉਲ ਮਿਲਣ ਕਾਰਨ ਮੁਖ ਮੰਤਰੀ ਪੰਜਾਬ ਦੇ ਆਦੇਸ਼ਾਂ ਤੇ ਪੂਰਾ ਪੰਜਾਬ ਹਾਈ ਅਲਰਟ ਤੇ ਹੈ।ਜਿਸ ਦੇ ਚਲਦੇ ਪੁਲਿਸ ਪੂਰੀ ਮੁਸਤੇਦੀ ਨਾਲ ਚੈਕਿੰਗ ਕਰ ਰਹੀ ਹੈ ਅਤੇ ਜੋ ਵੀ ਸਸਪੈਕਟ ਚਾਹੇ ਉਹ ਜਮਾਨਤ ਤੇ ਹਨ ਜਾ ਭਗੌੜੇ ਹਨ ਸਬ ਨੂੰ ਰਾਉਡ ਅਪ ਕਰ ਸਖਤੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ।

Comment here

Verified by MonsterInsights