ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦਾ ਗੋਬਿੰਦ ਸਿੰਘ ਜੋ ਕਿ ਮਿਹਨਤ ਮਜਦੂਰੀ ਕਰ ਆਪਣੇ ਬਚਿਆ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਉਸਦੀ ਜਿੰਦਗੀ ਵਿਚ ਅਚਨਚੇਤ ਹੋਇਆ ਕੁਝ ਅਜਿਹਾ ਕਿ ਉਸਦੀ ਜਿੰਦਗੀ ਦੂਜਿਆਂ ਅਗੇ ਮੁਹਤਾਜ ਹੋ ਗਈ।
ਜਿਸਦਾ ਜਿਕਰ ਕਰਦਿਆ ਗੋਬਿੰਦ ਸਿੰਘ ਨੇ ਦਸਿਆ ਕਿ ਬਿਜਲੀ ਦੇ ਟਰਾਸ਼ਫਾਰਮ ਦਾ ਫੇਸ ਉਠਣ ਦੇ ਚਲਦਿਆਂ ਬਿਜਲੀ ਜਾਣ ਕਾਰਨ ਜਦੌ ਗੋਬਿੰਦ ਵਲੌ ਟਰਾਸ਼ਫਾਰਮ ਦਾ ਫੇਸ਼ ਲਗਾਉਣਾ ਚਾਹਿਆ ਤਾਂ ਉਸਨੂੰ ਇਹਨਾ ਜਬਰਦਸਤ ਕਰੰਟ ਲਗਿਆ ਕਿ ਉਸਦੀਆਂ ਦੋਵੇ ਬਾਹਾਂ ਝੜ ਗਈਆ ਅਤੇ ਪੇਰਾ ਵਿਚ ਵੀ ਤਾਰ ਫਿਰਣ ਨਾਲ ਉਸਦੇ ਪੈਰ ਵੀ ਜਖਮੀ ਹੋ ਗਏ ਪਰਿਵਾਰ ਅਤੇ ਪਿੰਡ ਵਾਲਿਆ ਵਲੌ ਤਿੰਨ ਲਖ ਰੁਪਏ ਤਕ ਲਗਾ ਉਸਦੀ ਜਾਨ ਤੇ ਬਚ ਗਈ ਪਰ ਜਿਸ ਦੇ ਚਲਦੇ ਮੇਹਨਤ ਮਜਦੂਰੀ ਕਰ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਗੋਬਿੰਦ ਲਾਚਾਰ ਹੋ ਗਿਆ ਅਤੇ ਹੁਣ ਉਸਦੀ ਬਜੁਰਗ ਮਾ ਲੌਕਾ ਦੇ ਘਰਾਂ ਵਿਚ ਭਾਂਡੇ ਮਾਂਜ ਘਰ ਦਾ ਗੁਜਾਰਾ ਕਰ ਰਹੀ ਹੈ।
ਪਰ ਹੁਣ ਜਿਥੇ ਪਰਿਵਾਰ ਗੋਬਿੰਦ ਦੇ ਪੈਰ ਦਾ ਇਲਾਜ ਕਰਨ ਵਿਚ ਅਸਮਰਥ ਹੈ ਉਥੇ ਹੀ ਪਿੰਡ ਦੀ ਇਕ ਸੰਸਥਾ ਤੇ ਕਿ ਦਰਦ ਨਾ ਆਵੇ ਦੇ ਆਗੂ ਭੁਪਿੰਦਰ ਸਿੰਘ ਨੇ ਦਸੀਆ ਕਿ ਅਸੀਂ ਇਸ ਭਰਾ ਗੋਬਿੰਦ ਦਾ ਦਰਦ ਵੇਖ ਉਸਦੇ ਘਰੇ ਆਏ ਸੀ ਜਿਥੇ ਗਰੀਬੀ ਅਤੇ ਲਾਚਾਰੀ ਨਾਲ ਪਰਿਵਾਰ ਦਾ ਬੁਰਾ ਹਾਲ ਹੈ ਇਕੋ ਕਮਰੇ ਵਿਚ ਸਾਰਾ ਪਰਿਵਾਰ ਗੁਜਾਰਾ ਕਰ ਰਿਹਾ ਹੈ ਉਹ ਵੀ ਬਾਰਿਸ਼ ਦੇ ਦਿਨਾਂ ਵਿਚ ਪੂਰਾ ਚੋਣ ਲਗ ਪੈਂਦਾ ਹੈ ਪਰਿਵਾਰ ਦੀ ਹਾਲਾਤ ਬਹੁਤ ਹੀ ਮਾੜੀ ਹੈ ਜਿਸਦੇ ਚਲਦੇ ਅਸੀਂ ਅਜ ਇਹਨਾ ਦੀ ਮਦਦ ਕਰਨ ਪਹੁੰਚੇ ਹਾ ਪਰ ਸਾਡੀ ਸੰਸਥਾ ਦਾ ਬਜਟ ਘਟ ਹੋਣ ਕਾਰਨ ਅਸੀਂ ਸਿਰਫ ਉਸਦੇ ਪੈਰ ਦਾ ਇਲਾਜ ਕਿਸੇ ਚੰਗੇ ਡਾਕਟਰ ਕੌਲੌ ਕਰਵਾਵਾਗੇ ਤਾ ਜੌ ਇਸਦਾ ਪੈਰ ਕੱਟਣ ਦੀ ਨੌਬਤ ਨਾ ਆਵੇ ਬਾਕੀ ਅਸੀ ਐਨ ਆਰ ਆਈ ਭਰਾਵਾ ਨੂੰ ਅਪੀਲ ਕਰਦੇ ਹਾ ਕਿ ਉਹ ਇਸ ਪਰਿਵਾਰ ਦੀ ਮਦਦ ਕਰਨ ਲਈ ਅਗੇ ਆਉਣ।
Comment here