Site icon SMZ NEWS

ਗਿੱਪੀ ਗਰੇਵਾਲ ਦੇ ਪੁੱਤ ਸ਼ਿੰਦਾ ਗਰੇਵਾਲ ਨੇ ਸ਼ਹਿਨਾਜ਼ ਨੂੰ ਹੌਂਸਲਾ ਦਿੰਦੇ ਹੋਏ ਸਾਂਝੀ ਕੀਤੀ ਪੋਸਟ

ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰਾਂ ਟੁੱਟ ਚੁਕੀ ਹੈ। ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਦੋਨਾਂ ਨੂੰ ਪ੍ਰਸ਼ੰਸਕ ਸਿਡਨਾਜ ਦੇ ਨਾਮ ਤੋਂ ਜਾਣਦੇ ਹਨ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਖੁਦ ਨੂੰ ਘਰ ਵਿੱਚ ਕੈਦ ਕਰ ਲਿਆ ਹੈ।

ਅਜਿਹੇ ਔਖੇ ਸਮੇਂ ਦੇ ਵਿੱਚ ਹਰ ਕੋਈ ਸ਼ਹਿਨਾਜ਼ ਗਿੱਲ ਹੋਂਸਲਾ ਵਧਾ ਰਿਹਾ ਹੈ ਅਤੇ ਉਸ ਨੂੰ ਹਿੰਮਤ ਰੱਖਣ ਲਈ ਵੀ ਕਹਿ ਰਹੇ ਹਨ। ਇਸ ਸਭ ਦੇ ਚਲਦੇ ਗਿੱਪੀ ਗਰੇਵਾਲ ਦੇ ਪੁੱਤ ਸ਼ਿੰਦਾ ਗਰੇਵਾਲ ਨੇ ਸ਼ਹਿਨਾਜ਼ ਦਾ ਹੋਂਸਲਾ ਵਧਾਉਂਦੇ ਹੋਏ ਪੋਸਟ ਸਾਂਝੀ ਕੀਤੀ ਹੈ ਤੇ ਉਸਨੇ ਲਿਖਿਆ ਹੈ ਕਿ – Be Strong @shehnaazgill Di  #shindagrewal .ਦੱਸ ਦੇਈਏ ਕਿ ਸ਼ਿੰਦਾ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੋਵੇ ਇਕੱਠੇ ਫਿਲਮ ‘ ਹੋਂਸਲਾ ਰੱਖ ‘ ਦੇ ਵਿੱਚ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਮੁੱਖ ਭੂਮੀਕਾ ਨਿਭਾ ਰਹੇ ਹਨ।

Exit mobile version