ਮਸ਼ਹੂਰ ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਅਤੇ ਕਾਂਗਰਸੀ ਨੇਤਾ ਰਾਜ ਬੱਬਰ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ, ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ ਅਰਦਾਸ ਕੀਤੀ। ਦਰਅਸਲ ਉਹਨਾਂ ਦੀ ਟੀਮ ਅਤੇ ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ “ਥਾਣਾ ਸਦਰ” ਦੀ ਪ੍ਰੋਮੋਸ਼ਨ ਲਈ ਖਾਸ ਤੌਰ ਤੇ ਬਾਘਾ ਪੁਰਾਣਾ ਪਹੁੰਚੀ।

ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗਲ ਹੈ ਕਿ ਉਹਨਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਪਹੁੰਚ ਕੇ ਉਹਨਾਂ ਦੇ ਮਨ ਨੂੰ ਬੜਾ ਸਕੂਨ ਮਿਲਿਆ ਹੈ। ਇੱਥੇ ਹੀ ਉਹਨਾਂ ਨੇ ਕਿਸਾਨੀ ਮੁੱਦੇ ਤੇ ਬੋਲਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਸਾਂਤਮਈ ਅੰਦੋਲਨ ਤੇ ਬਲ ਨਾਲ ਜਬਰ ਕਰਨਾ ਮੰਦਭਾਗਾ ਹੈ। ਦੇਸ਼ ਦਾ ਕਿਸਾਨ ਜੇਕਰ ਇਕੱਠਾ ਹੋ ਕੇ ਕੁਝ ਕਹਿ ਰਿਹਾ ਹੈ ਤਾਂ ਸਰਕਾਰ ਨੂੰ ਜਰੂਰ ਸੁਣਨਾ ਚਾਹੀਦਾ ਹੈ।
ਜਾਣਕਾਰੀ ਲਈ ਦੱਸ ਦਇਏ ਇੱਥੇ ਹੀ ਫਿਲਮ ਦੀ ਪ੍ਰੋਮੋਸ਼ਨ ਟੀਮ ਦੇ ਵਿੱਚ ਫ਼ਿਲਮ ਦੇ ਲੇਖਕ ਹੈਪੀ ਰੋਡੇ, ਪ੍ਰੋਡਿਊਸਰ ਬਲਕਾਰ ਬੁੱਲਰ ਅਤੇ ਐਕਟਰ ਕਰਤਾਰ ਚੀਮਾ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਐਕਟਰ ਕਰਤਾਰ ਚੀਮਾ ਨੇ ਕਿਹਾ ਕਿ ਸਾਡੀ ਹਾੜੀ ਅਤੇ ਸਾਉਣੀ ਹੈ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਲਈ ਅਪੀਲ ਕੀਤੀ ਤੇ ਕਿਹਾ ਕਿ ਇਹ ਫ਼ਿਲਮ ਹਰ ਬੱਚੇ,ਨੌਜਵਾਨਾਂ ਤੇ ਬਜ਼ੁਰਗ ਲਈ ਹੈ। ਲੇਖਕ ਹੈਪੀ ਰੋਡੇ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ ਲੋਕਾਂ ਅਤੇ ਪੁਲਿਸ ਦੇ ਰਿਸ਼ਤੇ ਤੇ ਢੁੱਕਦੀ ਹੈ ਅਤੇ ਹੱਡ ਬੀਤੀ ਹੈ, ਕੋਈ ਸਬੂਤ ਨਹੀਂ , ਕੋਈ ਗਵਾਹ ਨਹੀਂ ਪਰ ਕੁਦਰਤ ਹਮੇਸ਼ਾ ਦੇਖਦੀ ਹੈ ਕੁਦਰਤ ਕਿਵੇਂ ਨਾ ਕਿਵੇਂ ਕਿਸੇ ਮੋੜ ਤੇ ਆ ਕੇ ਗਵਾਹੀ ਦਿੰਦੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਫ਼ਿਲਮ ਜ਼ਰੂਰ ਦੇਖੋ ਜੇ ਚੰਗੀ ਲੱਗੇ ਤਾਂ ਹੋਰਾਂ ਨੂੰ ਦੱਸੋ ,ਜੇ ਨਾ ਚੰਗੀ ਲੱਗੇ ਤਾਂ ਰੱਜ ਕੇ ਗਾਲ੍ਹਾਂ ਕੱਢੋ ।
Comment here