ਸਾਈਕਲ ਦੇ ਕਈ ਰੂਪ ਲੋਕਾਂ ਨੇ ਦੇਖੇ ਹਨ ਜਿਵੇਂ ਗੀਅਰ ਵਾਲੀ ਸਾਈਕਿਲ, ਰੇਸਰ ਸਾਈਕਿਲ, ਘਰੇਲੂ ਸਾਈਕਲ ਪਰ ਲੱਕੜ ਦੀ ਸਾਈਕਲ ਉਹ ਵੀ 100 ਸਾਲ ਪੁਰਾਣੀ, ਇਹ ਹੈਰਾਨੀ ਵਾਲੀ ਗੱਲ ਨਜ਼ਰ ਆਉਂਦੀ ਹੈ।
ਖਾਸ ਗੱਲ ਇਹ ਹੈ ਕਿ ਉਦੋਂ ਵੀ ਸਾਈਕਲ ਚਲਾਉਣ ਲਈ ਸਰਕਾਰੀ ਇਜਾਜ਼ਤ ਲੈਣੀ ਪੈਂਦੀ ਸੀ ਅਤੇ ਇਸ ਦਾ ਲਾਇਸੈਂਸ ਬਣ ਬਣਦਾ ਸੀ। ਅਜਿਹੀ ਹੀ ਇੱਕ ਸਾਈਕਿਲ ਪੰਜਾਬ ਦੇ ਸਤਵਿੰਦਰ ਸਿੰਘ ਕੋਲ ਹੈ।
ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਇਹ ਲੱਕੜ ਅਤੇ ਲੋਹੇ ਦੀ ਬਣੀ ਇੱਕ ਅਨੋਖੀ ਸਾਈਕਲ, ਜੋ ਲਗਭਗ 100 ਸਾਲ ਪੁਰਾਣੀ ਹੈ, ਜਿਸ ਨੂੰ ਵੇਖਣਾ ਹੈਰਾਨੀਜਨਕ ਹੈ। ਸ਼ਾਇਦ ਪੰਜਾਬ ਵਿੱਚ ਅਜਿਹੀ ਹੀ ਕੋਈ ਸਾਈਕਿਲ ਹੋਵੇਗੀ, ਜਿਸਨੂੰ ਦੇਖਣ ਲਈ ਲੋਕ ਦੂਰੋਂ -ਦੂਰੋਂ ਆਉਂਦੇ ਹਨ।
ਇਸ ਅਨੋਖੀ ਸਾਈਕਲ ਨੂੰ ਖਰੀਦਣ ਲਈ ਕਿਸੇ ਨੇ ਇਸ ਦੇ ਲਈ 50 ਲੱਖ ਰੁਪਏ ਰੱਖੇ ਸਨ, ਪਰ ਇਸ ਦੇ ਬਾਵਜੂਦ ਸਾਈਕਲ ਦੇ ਮਾਲਕ ਨੇ ਇਸ ਨੂੰ ਨਹੀਂ ਵੇਚਿਆ।
ਸਾਈਕਲ ਦੇ ਮਾਲਕ ਸਤਵਿੰਦਰ ਸਿੰਘ, ਜੋਕਿ ਸਮਰਾਲਾ ਦੇ ਰਹਿਣ ਵਾਲੇ ਹਨ, ਦਾ ਕਹਿਣਾ ਹੈ ਕਿ ਇਹ ਸਾਈਕਲ ਉਸ ਦੇ ਬਜ਼ੁਰਗਾਂ ਨੇ ਨੇੜਲੇ ਪਿੰਡ ਵਿੱਚ ਰਹਿਣ ਵਾਲੇ ਇੱਕ ਰੇਲਵੇ ਕਰਮਚਾਰੀ ਤੋਂ ਖਰੀਦਿਆ ਸੀ। ਉਸ ਸਮੇਂ ਸਾਈਕਲ ਚਲਾਉਣ ਲਈ ਲਾਇਸੈਂਸ ਬਣਦਾ ਸੀ, ਜੋ ਇਸ ਸਮੇਂ ਉਨ੍ਹਾਂ ਦੇ ਕੋਲ ਹੈ। ਇਹ ਲਾਇਸੈਂਸ ਉਸਦੇ ਚਾਚੇ ਦੇ ਨਾਂ ‘ਤੇ ਸੀ।
ਜਦੋਂ ਵੀ ਦਰਸ਼ਕ ਇਸ ਨੂੰ ਵੇਖਦੇ ਹਨ, ਉਹ ਹੈਰਾਨ ਹੁੰਦੇ ਹਨ ਕਿ ਆਖਿਰ ਅਜਿਹੀ ਵੀ ਕੋਈ ਸਾਈਕਲ ਹੁੰਦੀ ਹੈ। ਦੱਸ ਦੇਈਏ ਕਿ ਇਸ ਸਾਈਕਿਲ ਦੇ ਟਾਇਰ ਲੱਕੜ ਦੇ ਹਨ ਅਤੇ ਇਸ ਨੂੰ ਚਾਉਣ ਲਈ ਚੈਨ ਤੱਕ ਵੀ ਨਹੀਂ ਹੈ। ਖਾਸ ਗੱਲ ਇਹ ਹੈ ਕਿ ਇਸ ਸਾਈਕਲ ਦੀ ਅਜੇ ਵੀ ਸਵਾਰੀ ਕੀਤੀ ਜਾ ਸਕਦੀ ਹੈ।
ਸਤਵਿੰਦਰ ਦੇ ਅਨੁਸਾਰ ਇੱਕ ਵਿਅਕਤੀ ਇਹ ਸਾਈਕਲ ਖਰੀਦਣ ਲਈ ਵਿਦੇਸ਼ ਤੋਂ ਆਇਆ ਸੀ, ਜਿਸਨੇ ਇਸ ਸਾਈਕਲ ਦੀ ਕੀਮਤ 50 ਲੱਖ ਰੁਪਏ ਰੱਖੀ ਸੀ ਪਰ ਉਸਨੇ ਇਸਨੂੰ ਵੇਚਿਆ ਨਹੀਂ ਕਿਉਂਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੈ।
Comment here