ਮੰਗਲਵਾਰ ਨੂੰ ਹਿਮਾਚਲ ਦੇ ਚੰਬਾ ਜ਼ਿਲੇ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕੋ ਪਰਿਵਾਰ ਦੇ 4 ਜੀਆਂ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ ਹੈ।
ਦਰਅਸਲ ਹਿਮਾਚਲ ਦੇ ਚੰਬਾ ਜ਼ਿਲੇ ਦੇ ਟੀਸਾ ਥਾਣਾ ਖੇਤਰ ਦੇ ਇੱਕ ਘਰ ਵਿੱਚ ਸੋਮਵਾਰ ਰਾਤ ਕਰੀਬ 2.30 ਵਜੇ ਅੱਗ ਲੱਗ ਗਈ। ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕ ਸੜ ਗਏ, ਜਦਕਿ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ ਹੈ। ਦੱਸਿਆ ਗਿਆ ਕਿ ਇਹ ਘਰ ਚੁਰਾਹ ਤਹਿਸੀਲ ਦੇ ਕਰਤੋਟ ਪਿੰਡ ਦੇ ਵਸਨੀਕ ਮੁਹੰਮਦ ਰਫੀ ਦਾ ਹੈ।
ਘਟਨਾ ਵਿੱਚ ਮੁਹੰਮਦ ਰਫੀ, ਉਸਦੇ ਪੁੱਤਰਾਂ ਓਲੀਵ ਅਤੇ ਸਮੀਰ ਅਤੇ ਧੀ ਜੁਲੇਖਾ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਥੁਨਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Comment here