Site icon SMZ NEWS

UK ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਹੋਈ ਤਿਆਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ

ਸਾਰਾਗੜ੍ਹੀ ਦੀ 124ਵੀਂ ਵਰ੍ਹੇਗੰਢ ਮੌਕੇ UK ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਭਾਈ ਈਸ਼ਰ ਸਿੰਘ ਦਾ 10 ਫੁੱਟ ਉੱਚਾ ਕਾਂਸੀ ਦਾ ਬੁੱਤ ਬਣਾਇਆ ਗਿਆ ਹੈ। ਇਸ ਯਾਦਗਾਰ ਦੀ ਘੁੰਡ ਚੁਕਾਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ।

UK Saragarhi Bronze monument

ਇਹ ਉਪਰਾਲਾ ਗੁਰੂ ਨਾਨਕ ਗੁਰਦੁਆਰਾ ਵੈਨਜ਼ਫੀਲਡ ਤੇ ਵੁਲਵਰਹੈਂਪਟਨ ਕੌਂਸਲ ਦੇ ਸਹਿਯੋਗ ਨਾਲ ਕੀਤਾ ਗਿਆ ਹੈ । ਦੱਸ ਦੇਈਏ ਕਿ 12 ਸਤੰਬਰ, 1897 ਨੂੰ 21 ਸਿੱਖ ਫੌਜੀਆਂ ਨੇ 10,000 ਤੋਂ ਵੱਧ ਅਫਗਾਨੀਆਂ ਨਾਲ ਲੜਾਈ ਕੀਤੀ ਸੀ।

ਦੱਸ ਦੇਈਏ ਕਿ ਇਸ ਬੁੱਤ ਦੇ ਹੇਠਾਂ ਇਸ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਸਾਰੇ ਬਹਾਦਰ ਫੌਜੀਆਂ ਦੇ ਨਾਮ ਵੀ ਲਿਖੇ ਗਏ ਹਨ। ਬ੍ਰਿਟਿਸ਼ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਸਮਾਗਮ ਵੀ ਕਰਵਾਇਆ ਗਿਆ।

UK Saragarhi Bronze monument

ਜ਼ਿਕਰਯੋਗ ਹੈ ਕਿ ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਪੰਜ ਪਿਆਰਿਆਂ ਤੇ ਹਜ਼ਾਰਾਂ ਦੀ ਸੰਗਤ ਵਿੱਚ ਬੁੱਤ ਦੀ ਘੁੰਡ ਚੁਕਾਈ ਕੀਤੀ, ਜੋ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ।

Exit mobile version