ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਹੀ ਵਿਵਾਦਾਂ ਵਿੱਚ ਰਹੀ ਹੈ ,ਇਹ ਵਿਵਾਦ ਭਾਵੇਂ ਜੇਲ੍ਹ ਵਿੱਚ ਨਸ਼ਾ ਮਿਲਣ ਨੂੰ ਲੈ ਕੇ ਹੋਵੇ ਜਾਂ ਮੋਬਾਈਲ ਮਿਲਣ ਦਾ ਜਾਂ ਫਿਰ ਜੇਲ੍ਹ ਵਿੱਚ ਹੀ ਕੈਦੀਆਂ ਵੱਲੋਂ ਮੋਬਾਇਲ ਰਾਹੀਂ ਆਪਣੇ ਸੋਸ਼ਲ ਅਕਾਉਂਟ ਉੱਤੇ ਲਾਇਵ ਹੋਣਾ ਹੋਵੇ।
ਇਸ ਕਾਰਨ ਕਿਸੇ ਨਾ ਕਿਸੇ ਵਿਵਾਦ ਦੇ ਚਲਦੇ ਫ਼ਰੀਦਕੋਟ ਜੇਲ੍ਹ ਸੁਰਖੀਆਂ ਵਿੱਚ ਰਹੀ ਹੈ। ਤਾਜ਼ਾ ਮਾਮਲੇ ਵਿੱਚ ਇੱਕ ਵਾਰ ਫਿਰ ਜੇਲ੍ਹ ਵਿੱਚੋ ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਸ ਕਾਰਨ ਹੁਣ ਇੱਕ ਹੋਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।
ਪ੍ਰਾਪਤ ਹੋਈ ਜਾਣਕਰੀ ਦੇ ਅਨੁਸਾਰ ਫ਼ਰੀਦਕੋਟ ਦੀ ਕੇਂਦਰੀ ਆਧੁਨਿਕ ਜੇਲ੍ਹ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਤੋਂ ਲਗਾਤਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਜਾ ਰਹੇ ਹਨ। ਇਸ ਵਾਰ ਜੇਲ੍ਹ ਦੀ ਤਲਾਸ਼ੀ ਦੇ ਦੌਰਾਨ, ਜੇਲ੍ਹ ਪ੍ਰਸ਼ਾਸਨ ਇੱਕ ਕੈਦੀ ਅਤੇ ਪੰਜ ਹਵਾਲਾਤੀਆਂ ਨੇ 7 ਸਿਮ, ਦੋ ਹੈੱਡਫੋਨ, 3 ਚਾਰਜਰ ਸਮੇਤ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ, ਜਿਸ ਦੇ ਸਬੰਧ ਵਿੱਚ ਇੱਕ ਲਿਖਤੀ ਸ਼ਿਕਾਇਤ ਭੇਜ ਕੇ, ਜੇਲ੍ਹ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਪੰਜ ਹਵਾਲਾਤੀਆਂ ਅਤੇ ਇੱਕ ਕੈਦੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।