ਸੋਮਵਾਰ ਨੂੰ ਦਿੱਲੀ ਦੀ ਸਬਜ਼ੀ ਮੰਡੀ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ( A four-storey building collapsed in Delhi’s Sabzi Mandi) ਗਈ। ਇੱਕ ਵਿਅਕਤੀ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਫਿਲਹਾਲ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।
ਚਸ਼ਮਦੀਦਾਂ ਅਨੁਸਾਰ ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਕਈ ਵਾਹਨ ਵੀ ਮਲਬੇ ਹੇਠ ਦਬੇ ਹੋਏ ਹਨ। ਇਮਾਰਤ ਡਿੱਗਣ ਤੋਂ ਬਾਅਦ ਇਲਾਕੇ ਵਿੱਚ ਹਫੜਾ -ਦਫੜੀ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਬੱਚੇ ਮਲਬੇ ਵਿੱਚ ਫਸੇ ਹੋਏ ਹਨ।
ਇਮਾਰਤ ਡਿੱਗਣ ਦੀ ਘਟਨਾ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ, “ਸਬਜ਼ੀ ਮੰਡੀ ਖੇਤਰ ਵਿੱਚ ਇਮਾਰਤ ਢਹਿਣ ਦਾ ਹਾਦਸਾ ਬਹੁਤ ਦੁਖਦਾਈ ਹੈ। ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟਿਆ ਹੋਇਆ ਹੈ, ਜ਼ਿਲਾ ਪ੍ਰਸ਼ਾਸਨ ਦੇ ਜ਼ਰੀਏ ਮੈਂ ਖੁਦ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ।
ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਕਰੀਬ 11:50 ਵਜੇ ਸਬਜ਼ੀ ਮੰਡੀ ਤੋਂ ਇੱਕ ਫ਼ੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇੱਥੇ ਇੱਕ ਇਮਾਰਤ ਢਹਿ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਟੈਂਡਰ ਦੀਆਂ ਪੰਜ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਹ ਇਮਾਰਤ ਦਿੱਲੀ ਦੇ ਰੌਬਿਨ ਸਿਨੇਮਾ ਦੇ ਸਾਹਮਣੇ, ਮਲਕਾ ਗੰਜ ਦੇ ਨੇੜੇ ਸਥਿਤ ਸੀ।

Comment here