Site icon SMZ NEWS

ਅਫਗਾਨਿਸਤਾਨ : ਤਾਲਿਬਾਨ ਨੇ ਅਮਰੁੱਲਾਹ ਸਾਲੇਹ ਦੇ ਵੱਡੇ ਭਰਾ ਦੀ ਕੀਤੀ ਹੱਤਿਆ

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਖਿਲਾਫ ਇੱਕ ਸਖਤ ਲੜਾਈ ਲੜ ਰਹੇ ਅਮਰੁੱਲਾਹ ਸਾਲੇਹ ਦੇ ਵੱਡੇ ਭਰਾ ਨੂੰ ਤਾਲਿਬਾਨ ਨੇ ਮਾਰ ਦਿੱਤਾ ਹੈ। ਮੀਡੀਆ ਰਿਪੋਰਟਸ ਦੇ ਰੋਹੁੱਲਾਹ ਸਾਲੇਹ ਨੂੰ ਪਹਿਲਾਂ ਤਾਲਿਬਾਨ ਨੇ ਤਸੀਹੇ ਦਿੱਤੇ ਅਤੇ ਫਿਰ ਬੇਰਹਿਮੀ ਨਾਲ ਕਤਲ ਕਰ ਦਿੱਤਾ।

taliban kill rohullah saleh

ਇਹ ਘਟਨਾ ਪੰਜਸ਼ੀਰ ਦੀ ਦੱਸੀ ਜਾ ਰਹੀ ਹੈ, ਜਿੱਥੇ ਤਾਲਿਬਾਨ ਦਾ ਸੰਘਰਸ਼ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਤਾਲਿਬਾਨ ਅਤੇ ਉੱਤਰੀ ਗਠਜੋੜ ਵਿਚਾਲੇ ਹਿੰਸਕ ਝੜਪ ਹੋਈ ਸੀ। ਅਮ੍ਰੁੱਲਾਹ ਸਾਲੇਹ ਦਾ ਵੱਡਾ ਭਰਾ ਉਸ ਘਟਨਾ ਵਿੱਚ ਹੀ ਮਾਰਿਆ ਗਿਆ ਸੀ।

ਦੱਸਿਆ ਗਿਆ ਹੈ ਕਿ ਤਾਲਿਬਾਨ ਲੜਾਕਿਆਂ ਨੇ ਰੋਹੁੱਲਾਹ ਸਾਲੇਹ ਨੂੰ ਬਹੁਤ ਤਸੀਹੇ ਦਿੱਤੇ ਸਨ। ਇਸ ਖ਼ਬਰ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਖੁਦ ਅਮਰੁੱਲਾਹ ਸਾਲੇਹ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Exit mobile version