Site icon SMZ NEWS

‘ਜਦ ਤੱਕ ਸਿਰ ਪਾੜਨ ਦਾ ਆਰਡਰ ਦੇਣ ਵਾਲੇ ਅਫਸਰ ‘ਤੇ ਨਹੀਂ ਹੁੰਦੀ ਕਾਰਵਾਈ ਓਦੋਂ ਤੱਕ ਜਾਰੀ ਰਹੇਗਾ ਧਰਨਾ’ : ਯੋਗੇਂਦਰ ਯਾਦਵ

ਕਰਨਾਲ ਵਿੱਚ ਬੀਤੀ ਸ਼ਾਮ ਤੋਂ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਨੇ ਬੀਤੀ ਸ਼ਾਮ ਤੋਂ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਐਸਡੀਐਮ ਆਯੂਸ਼ ਸਿਨਹਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

yogendra yadav on karnal farmers protest

ਤਿੰਨ ਦੌਰ ਦੀ ਗੱਲਬਾਤ ਅਸਫਲ ਰਹਿਣ ਤੋਂ ਬਾਅਦ, ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕੀਤਾ ਸੀ। ਕਿਸਾਨਾਂ ‘ਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਪਰ ਕਿਸਾਨ ਨਹੀਂ ਰੁਕੇ। ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਓਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ। ਉੱਥੇ ਹੀ ਪ੍ਰਸ਼ਾਸਨ ਨੇ ਅੱਜ ਵੀ ਕਰਨਾਲ ਵਿੱਚ ਇੰਟਰਨੈਟ ਅਤੇ ਐਸਐਮਐਸ ਸੇਵਾ ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਪ੍ਰਦਰਸ਼ਨ ਬਾਰੇ ਯੋਗੇਂਦਰ ਯਾਦਵ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਧਰਨਾ ਸਿੰਘੂ, ਟਿਕਰੀ ਜਾਂ ਗਾਜ਼ੀਪੁਰ ਸਰਹੱਦ ਵਰਗਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਬਹੁਤ ਛੋਟੀ ਜਿਹੀ ਮੰਗ ਹੈ, ਉਸ ਅਫਸਰ ‘ਤੇ ਕਾਰਵਾਈ ਕਰੋ ਜਿਸ ਨੇ ਕਿਸਾਨਾਂ ਦਾ ਸਿਰ ਪਾੜਨ ਦੀ ਗੱਲ ਕੀਤੀ ਅਤੇ ਜ਼ਖਮੀ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਅਜਿਹੀ ਛੋਟੀ ਜਿਹੀ ਗੱਲ ਲਈ ਮਹੀਨਿਆਂ ਬੱਧੀ ਧਰਨਾ ਦੇਣ ਦਾ ਕੋਈ ਇਰਾਦਾ ਨਹੀਂ ਹੈ। ਮੈਨੂੰ ਉਮੀਦ ਹੈ ਕਿ ਸਰਕਾਰ ਸਮਝਦਾਰ ਹੋਵੇਗੀ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਖਿੱਚੋਗੇ, ਓਨਾ ਹੀ ਮਹਿੰਗਾ ਹੋ ਜਾਵੇਗਾ। ਆਯੂਸ਼ ਸਿਨਹਾ ਦੀ ਜਾਂਚ ਅਤੇ ਮੁਅੱਤਲ ਕੀਤੇ ਜਾਣ ਤੋਂ ਪਹਿਲਾਂ ਇਹ ਧਰਨਾ ਖ਼ਤਮ ਨਹੀਂ ਹੋਵੇਗਾ। ਉਸ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਤਰੱਕੀ ਦਿੱਤੀ ਗਈ ਹੈ।

Exit mobile version