Site icon SMZ NEWS

CM ਮਮਤਾ ਦੇ ਭਤੀਜੇ ਤੇ TMC ਆਗੂ ਅਭਿਸ਼ੇਕ ਬੈਨਰਜੀ ਪਹੁੰਚੇ ਈਡੀ ਦਫਤਰ, ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਜਾਰੀ

ਪੱਛਮੀ ਬੰਗਾਲ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਰਹੀ ਹੈ। ਸੋਮਵਾਰ ਨੂੰ, ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨਵੀਂ ਦਿੱਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਵਿੱਚ ਪੇਸ਼ ਹੋਏ ਹਨ।

abhishek banerjee in delhi ed

ਅਭਿਸ਼ੇਕ ਬੈਨਰਜੀ ਨੂੰ ਕੋਲਾ ਘੁਟਾਲੇ ਨਾਲ ਜੁੜੇ ਮਾਮਲੇ ਵਿੱਚ ਨਵੀਂ ਦਿੱਲੀ ਦੇ ਦਫਤਰ ਵਿੱਚ ਤਲਬ ਕੀਤਾ ਗਿਆ ਸੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੂੰ ਵੀ ਸੀਆਈਡੀ ਨੇ ਕੋਲਕਾਤਾ ਵਿੱਚ ਤਲਬ ਕੀਤਾ ਹੈ। ਅਭਿਸ਼ੇਕ ਬੈਨਰਜੀ ਤੋਂ ਦਿੱਲੀ ਦੇ ਜਾਮਨਗਰ ਹਾਊਸ ਸਥਿਤ ਈਡੀ ਦੇ ਦਫਤਰ ਵਿੱਚ ਪੁੱਛਗਿੱਛ ਕੀਤੀ ਜਾਂ ਰਹੀ ਹੈ। ਮਨੀ ਲਾਂਡਰਿੰਗ ਐਕਟ ਦੀ ਧਾਰਾ 50 ਤਹਿਤ ਅਭਿਸ਼ੇਕ ਬੈਨਰਜੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਐਤਵਾਰ ਨੂੰ ਹੀ ਨਵੀਂ ਦਿੱਲੀ ਪਹੁੰਚੇ ਸਨ। ਅਭਿਸ਼ੇਕ ਨੇ ਦੋਸ਼ ਲਾਇਆ ਕਿ ਭਾਜਪਾ ਚੋਣ ਹਾਰ ਗਈ ਹੈ, ਇਸ ਲਈ ਏਜੰਸੀ ਦੀ ਵਰਤੋਂ ਕਰ ਰਹੀ ਹੈ। ਕੋਲਾ ਘੁਟਾਲੇ ਦੇ ਮਾਮਲੇ ਵਿੱਚ ਪਿਛਲੇ ਦਿਨੀਂ ਵੀ ਕੇਂਦਰੀ ਏਜੰਸੀ ਵੱਲੋਂ ਜਾਂਚ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜੀਰਾ ਨੇ ਵੀ ਇਸ ਮਾਮਲੇ ਵਿੱਚ ਈਡੀ ਦੇ ਸਾਹਮਣੇ ਪੇਸ਼ ਹੋਣਾ ਸੀ।

Exit mobile version