ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਨੇ ਸਰਕਾਰ ਬਣਾਉਣ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਫਗਾਨਿਸਤਾਨ ਮੁੱਦੇ ‘ਤੇ ਇੱਕ ਅਹਿਮ ਬੈਠਕ ਕੀਤੀ ਹੈ।
ਇਸ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਮੌਜੂਦ ਸਨ। ਇਹ ਮੀਟਿੰਗ ਲੋਕ ਕਲਿਆਣ ਮਾਰਗ ‘ਤੇ ਸਥਿਤ ਪ੍ਰਧਾਨ ਮੰਤਰੀ ਦੇ ਨਿਵਾਸ ‘ਤੇ ਹੋਈ। ਇਹ ਮੀਟਿੰਗ ਤਾਜ਼ਾ ਘਟਨਾਕ੍ਰਮ ਦੇ ਤਹਿਤ ਪੰਜਸ਼ੀਰ ਘਾਟੀ ‘ਤੇ ਤਾਲਿਬਾਨ ਦੇ ਪੂਰਨ ਕੰਟਰੋਲ ਦੇ ਦਾਅਵੇ ਦੇ ਬਾਅਦ ਹੋ ਰਹੀ ਹੈ।
ਹਾਲਾਂਕਿ, ਵਿਦਰੋਹੀ ਸਮੂਹ ਨੈਸ਼ਨਲ ਰੇਜਿਸਟੈਂਸ ਫਰੰਟ ਨੇ ਕਿਹਾ ਕਿ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਵਿਰੁੱਧ ਲੜਾਈ ਜਾਰੀ ਰਹੇਗੀ। ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਅਤੇ ਅਫਗਾਨ ਗੁਰੀਲਾ ਕਮਾਂਡਰ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਅਹਿਮਦ ਮਸੂਦ ਦੀ ਅਗਵਾਈ ਵਿੱਚ ਅਫਗਾਨ ਰਾਸ਼ਟਰੀ ਵਿਰੋਧ ਮੋਰਚੇ ਦੇ ਲੜਾਕੂ ਇੱਥੇ ਤਾਲਿਬਾਨ ਨਾਲ ਲੜ ਰਹੇ ਸਨ।
Comment here