Site icon SMZ NEWS

ਚੰਡੀਗੜ੍ਹ ‘ਚ ਪੈਸਿਆਂ ਨਾਲ ਭਰੇ ਦੋ ਟਰੱਕਾਂ ਦੀ ਭਿਆਨਕ ਟੱਕਰ, ਵਿਚਕਾਰ ਫਸੀ ਮਹਿਲਾ ਮੁਲਾਜ਼ਮ,

ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ 26 ਦੀ ਅਨਾਜ ਮੰਡੀ ਦੇ ਕੋਲ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਹ ਟੱਕਰ RBI ਦੇ ਪੈਸਿਆਂ ਨਾਲ ਭਰੇ ਦੋ ਟਰੱਕਾਂ ਵਿਚਕਾਰ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਨੂੰ ਦੇਖ ਕੇ ਸਭ ਦੇ ਦਿਲ ਦਹਿਲ ਰਹੇ ਸਨ।

ਉੱਥੇ ਹੀ ਇਸ ਹਾਦਸੇ ਦੌਰਾਨ ਵਾਹਨਾਂ ਦੇ ਡਰਾਈਵਰਾਂ ਸਮੇਤ ਚੰਡੀਗੜ੍ਹ ਪੁਲਿਸ ਦੀ ਇਕ ਮਹਿਲਾ ਕਾਂਸਟੇਬਲ ਵੀ ਬੁਰੀ ਤਰਾਂ ਜ਼ਖਮੀ ਹੋ ਗਈ, ਦਰਅਸਲ ਮਹਿਲਾ ਕਾਂਸਟੇਬਲ ਨੂੰ ਦੋਵਾਂ ਟਰੱਕਾਂ ਦੇ ਵਿਚਕਾਰ ਫਸਣ ਕਾਰਨ ਕਾਫੀ ਜੱਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਕਾਫੀ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 

Exit mobile version