ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਦਾ ਦਿਨ ਵੀ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ। ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਲਗਾਤਾਰ ਦੂਜਾ ਮੈਡਲ ਜਿੱਤ ਲਿਆ ਹੈ।

ਭਾਰਤ ਨੇ ਅੱਜ ਇੱਕ ਹੋਰ ਗੋਲਡ ਮੈਡਲ ਵੀ ਜਿੱਤਿਆ ਹੈ, ਅੱਜ ਭਾਰਤ ਦੇ ਮਨੀਸ਼ ਨਰਵਾਲ ਨੇ ਟੋਕੀਓ ਪੈਰਾਲਿੰਪਿਕਸ 2020 ਵਿੱਚ ਪੀ 4 ਮਿਕਸਡ 50 ਮੀਟਰ ਏਅਰ ਪਿਸਟਲ ਐਸਐਚ -1 ਈਵੈਂਟ ਵਿੱਚ ਭਾਰਤ ਈ ਝੋਲੀ ‘ਚ ਇੱਕ ਹੋਰ ਸੋਨ ਤਗਮਾ ਪਾਇਆ ਹੈ। ਇਸੇ ਈਵੈਂਟ ਵਿੱਚ ਭਾਰਤ ਦੇ ਸਿੰਘਰਾਜ ਅਡਾਨਾ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਮਨੀਸ਼ ਨਰਵਾਲ ਅਤੇ ਸਿੰਘਰਾਜ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟੋਕੀਓ ਪੈਰਾਲੰਪਿਕਸ ਤੋਂ ਲਗਾਤਾਰ ਦੇਸ਼ ਦੇ ਲਈ ਖੁਸ਼ੀ ਅਤੇ ਮਾਣ ਵਾਲੀਆਂ ਖਬਰਾਂ ਆ ਰਹੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਵਾਲ ਅਤੇ ਅਡਾਨਾ ਨੂੰ ਫੋਨ ਕਰ ਵਧਾਈ ਵੀ ਦਿੱਤੀ ਹੈ। ਦੋਵਾਂ ਖਿਡਾਰੀਆਂ ਨੇ ਪੈਰਾ-ਅਥਲੀਟਾਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
Comment here