Site icon SMZ NEWS

ਬੰਗਾਲ ‘ਚ BJP ਨੂੰ ਲੱਗਿਆ ਇੱਕ ਹੋਰ ਝੱਟਕਾ, ਵਿਧਾਇਕ ਸੁਮਨ ਰਾਏ ਹੋਏ TMC ‘ਚ ਸ਼ਾਮਿਲ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਵੀ ਭਾਜਪਾ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਝੱਟਕੇ ਲੱਗ ਰਹੇ ਹਨ। ਹੁਣ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਉਪ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ।

mla soumen roy joins tmc

ਦਰਅਸਲ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੁਮਨ ਰਾਏ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਅਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਕਿਹਾ, “ਇਹ ਮੇਰੀ ਗਲਤੀ ਸੀ ਕਿ ਮੈਂ ਭਾਜਪਾ ਵਿੱਚ ਗਿਆ। ਮੈਂ ਉਨ੍ਹਾਂ ਤੋਂ ਮੁਆਫੀ ਮੰਗੀ ਹੈ। ਬਹੁਤ ਸਾਰੇ ਲੋਕ ਭਾਜਪਾ ਤੋਂ ਟੀਐਮਸੀ ਵਿੱਚ ਸ਼ਾਮਿਲ ਹੋਣ ਦੀ ਉਡੀਕ ਕਰ ਰਹੇ ਹਨ।”

ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੁਮਨ ਰਾਏ ਨੇ ਕਿਹਾ ਕਿ ਮੈਂ ਟੀਐਮਸੀਪੀ ਦਾ ਵਿਦਿਆਰਥੀ ਸੀ। ਭਾਜਪਾ ਵਿੱਚ ਸ਼ਾਮਿਲ ਹੋਇਆ ਅਤੇ ਉਨ੍ਹਾਂ ਲਈ ਟਿਕਟ ਲੈ ਕੇ ਜਿੱਤ ਹਾਸਿਲ ਕੀਤੀ,ਪਰ ਮੇਰਾ ਦਿਲ ਟੀਐਮਸੀ ਵਿੱਚ ਸੀ। ਲੋਕਾਂ ਨੇ 213 ਸੀਟਾਂ ‘ਤੇ ਆਸ਼ੀਰਵਾਦ ਦਿੱਤਾ ਹੈ। ਸਾਡੇ ਨੇਤਾ ਉੱਤਰੀ ਬੰਗਾਲ ਅਤੇ ਬੰਗਾਲ ਦੇ ਵਿਕਾਸ ਲਈ ਬਹੁਤ ਕੰਮ ਕਰ ਰਹੇ ਹਨ।

Exit mobile version